ਤਾਇਪੇ : ਤਾਇਵਾਨ ’ਚ ਬੁੱਧਵਾਰ ਸਵੇਰੇ 25 ਸਾਲਾਂ ’ਚ ਸਭ ਤੋਂ ਸ਼ਕਤੀਸ਼ਾਲੀ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਜਿਸ ਕਾਰਨ 7 ਵਿਅਕਤੀਆਂ ਦੀ ਮੌਤ ਹੋ ਗਈ ਤੇ 700 ਤੋਂ ਵੱਧ ਜ਼ਖਮੀ ਹੋ ਗਏ। ਭੂਚਾਲ ਦੀ ਸ਼ਿੱਦਤ 7.2 ਨਾਪੀ ਗਈ। ਭੂਚਾਲ ਕਾਰਨ ਦੱਖਣ-ਪੂਰਬੀ ਸ਼ਹਿਰ ਹੁਆਲੀਅਨ ਦੇ ਇਲਾਕੇ ’ਚ ਸਥਿਤ ਪੰਜ ਮੰਜ਼ਲਾ ਇਮਾਰਤ ਬੁਰੀ ਤਰ੍ਹਾਂ ਨੁਕਸਾਨੀ ਗਈ। ਇਸ ਦੀ ਪਹਿਲੀ ਮੰਜ਼ਲ ਢਹਿ ਗਈ ਹੈ ਅਤੇ ਬਾਕੀ ਇਮਾਰਤ ਝੁਕ ਗਈ ਹੈ। ਕੁਝ ਬੱਚੇ ਉੱਪਰੋਂ ਡਿੱਗਣ ਵਾਲੀਆਂ ਚੀਜ਼ਾਂ ਤੋਂ ਆਪਣੇ-ਆਪ ਨੂੰ ਬਚਾਉਣ ਲਈ ਕਿਤਾਬਾਂ ਨਾਲ ਸਿਰ ਢਕਦੇ ਦੇਖੇ ਗਏ। ਦੇਸ਼ ਦੀ ਆਬਾਦੀ 2.3 ਕਰੋੜ ਹੈ। ਇਸ ਤੋਂ ਪਹਿਲਾਂ ਸਭ ਤੋਂ ਤਾਕਤਵਰ ਭੁਚਾਲ 21 ਸਤੰਬਰ 1999 ਨੂੰ ਆਇਆ ਸੀ, ਜਿਸ ਦੀ ਸ਼ਿੱਦਤ 7.7 ਸੀ। ਇਸ ਵਿੱਚ 2400 ਵਿਅਕਤੀ ਮਾਰੇ ਗਏ ਸਨ ਤੇ ਲੱਖਾਂ ਜ਼ਖਮੀ ਹੋਏ ਸਨ ਅਤੇ ਹਜ਼ਾਰਾਂ ਇਮਾਰਤਾਂ ਤਬਾਹ ਹੋ ਗਈਆਂ ਸਨ।





