ਨਵਾਂਸ਼ਹਿਰ : ਬਲਾਚੌਰ ’ਚ ਬੁੱਧਵਾਰ ਰਾਤ ਮੋਟਰਸਾਈਕਲ ਸਵਾਰ ਦੋ ਹਮਲਾਵਰਾਂ ਨੇ ਕਾਰ ਸਵਾਰ ਸਾਬਕਾ ਅੱਤਵਾਦੀ ਰਤਨਦੀਪ ਸਿੰਘ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ। ਹਮਲੇ ਵੇਲੇ ਰਤਨਦੀਪ ਦੇ ਨਾਲ ਉਸ ਦਾ ਭਤੀਜਾ ਵੀ ਸੀ। ਪੁਲਸ ਨੂੰ ਮੌਕੇ ’ਤੇ ਪੋਸਟਰ ਮਿਲਿਆ, ਜਿਸ ’ਚ ਗੋਪੀ ਨਵਾਂਸ਼ਹਿਰ ਨੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਨਵਾਂਸ਼ਹਿਰ ਦੇ ਐੱਸ ਪੀ ਮੁਕੇਸ਼ ਸ਼ਰਮਾ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਸ ਨੇ ਕਿਹਾ ਕਿ ਰਤਨਦੀਪ ਨੂੰ ਪੰਜਾਬ ਪੁਲਸ ਨੇ 2014 ’ਚ ਗਿ੍ਰਫਤਾਰ ਕੀਤਾ ਸੀ ਅਤੇ ਉਹ ਭਿੰਡਰਾਂਵਾਲਾ ਟਾਈਗਰ ਫੋਰਸ ਨਾਲ ਜੁੜਿਆ ਹੋਇਆ ਸੀ।




