ਮਾਂ, ਭਾਬੀ ਤੇ ਭਤੀਜੇ ਦਾ ਕਤਲ

0
169

ਚੇਤਨਪੁਰਾ : ਜ਼ਿਲ੍ਹਾ ਅੰਮਿ੍ਰਤਸਰ ਦੇ ਪਿੰਡ ਕੰਦੋਵਾਲੀ ’ਚ ਬੁੱਧਵਾਰ ਰਾਤ 35 ਸਾਲਾ ਨੌਜਵਾਨ ਅੰਮਿ੍ਰਤਪਾਲ ਸਿੰਘ ਆਪਣੀ ਮਾਂ ਮਨਬੀਰ ਕੌਰ, ਭਾਬੀ ਅਵਨੀਤ ਕੌਰ ਅਤੇ ਭਤੀਜੇ ਸਮਰੱਥ ਸਿੰਘ (2) ਦਾ ਦਾਤਰ ਨਾਲ ਕਤਲ ਕਰਕੇ ਥਾਣਾ ਝੰਡੇਰ ’ਚ ਪੇਸ਼ ਹੋ ਗਿਆ। ਮੁੱਢਲੀ ਜਾਂਚ ’ਚ ਪਤਾ ਲੱਗਾ ਹੈ ਕਿ ਉਸ ਦੀ ਪਤਨੀ ਸ਼ਰਨਜੀਤ ਕੌਰ ਆਪਣੇ ਦੋ ਬੱਚਿਆਂ ਸਮੇਤ ਦੋ ਸਾਲਾਂ ਤੋਂ ਵੱਖ ਰਹਿ ਰਹੀ ਹੈ। ਉਸ ਦਾ ਭਰਾ ਪਿਛਲੇ ਕਈ ਸਾਲਾਂ ਤੋਂ ਦੁਬਈ ਵਿਚ ਹੈ, ਜਦਕਿ ਉਸ ਦੇ ਭਰਾ ਦੀ ਪਤਨੀ ਅਵਰੀਤ ਕੌਰ ਅਤੇ ਭਤੀਜਾ ਉਸ ਦੀ ਮਾਤਾ ਮਨਬੀਰ ਕੌਰ ਨਾਲ ਰਹਿੰਦੇ ਸਨ।
ਥਾਣਾ ਝੰਡੇਰ ਪੁਲਸ ਨੇ ਮੁਲਜ਼ਮ ਤੋਂ ਦਾਤਰ ਬਰਾਮਦ ਕਰਕੇ ਉਸ ਖਿਲਾਫ ਕਤਲ ਦਾ ਕੇਸ ਦਰਜ ਕਰ ਲਿਆ ਹੈ। ਮੁਲਜ਼ਮ ਨੇ ਰਾਤ ਕਰੀਬ ਡੇਢ ਵਜੇ ਪਹਿਲਾਂ ਮਾਂ ਦੇ ਸਿਰ ਵਿਚ ਦਾਤਰ ਮਾਰ ਕੇ ਉਸ ਨੂੰ ਮੌਤ ਦੇ ਘਾਟ ਉਤਾਰਿਆ। ਬਾਅਦ ’ਚ ਸਵੇਰੇ 4 ਵਜੇ ਜਦ ਉਸ ਦੀ ਭਾਬੀ ਨੇ ਦਰਵਾਜ਼ਾ ਖੋਲ੍ਹਿਆ ਤਾਂ ਉਸ ਨੂੰ ਅਤੇ ਭਤੀਜੇ ਨੂੰ ਵੀ ਮੌਤ ਦੇ ਘਾਟ ਉਤਾਰ ਦਿੱਤਾ।

LEAVE A REPLY

Please enter your comment!
Please enter your name here