ਕੇਜਰੀਵਾਲ ਦੇ ਪੀ ਏ ਤੋਂ ਪੁੱਛਗਿੱਛ

0
245

ਨਵੀਂ ਦਿੱਲੀ : ਈ ਡੀ ਨੇ ਸੋਮਵਾਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਪੀ ਏ ਬਿਭਵ ਕੁਮਾਰ ਤੋਂ ਆਬਕਾਰੀ ਨੀਤੀ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿਚ ਪੁੱਛ-ਪੜਤਾਲ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਉਸ ਦਾ ਬਿਆਨ ਮਨੀ ਲਾਂਡਰਿੰਗ ਰੋਕੂ ਕਾਨੂੰਨ ਦੀਆਂ ਧਾਰਾਵਾਂ ਤਹਿਤ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ’ਚ ਆਪ ਦੇ ਵਿਧਾਇਕ ਦੁਰਗੇਸ਼ ਪਾਠਕ ਨੂੰ ਵੀ ਪੁੱਛ-ਪੜਤਾਲ ਲਈ ਬੁਲਾਇਆ ਗਿਆ ਹੈ। ਇਸੇ ਦੌਰਾਨ ਵਿਸ਼ੇਸ਼ ਜੱਜ ਕਾਵੇਰੀ ਬਵੇਜਾ ਨੇ ਆਬਕਾਰੀ ਘਪਲੇ ਨਾਲ ਸੰਬੰਧਤ ਮਨੀ ਲਾਂਡਰਿੰਗ ਮਾਮਲੇ ’ਚ ਬੀ ਆਰ ਐੱਸ ਆਗੂ ਕੇ ਕਵਿਤਾ ਨੂੰ ਅੰਤਰਿਮ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ। ਵਿਸ਼ੇਸ਼ ਜੱਜ ਕਾਵੇਰੀ ਬਵੇਜਾ ਨੇ ਪਟੀਸ਼ਨ ਨੂੰ ਖਾਰਜ ਕੀਤਾ। ਕਵਿਤਾ ਨੇ ਕਿਹਾ ਸੀ ਕਿ ਉਸ ਦੇ 16 ਸਾਲ ਦੇ ਬੇਟੇ ਦੇ ਇਮਤਿਹਾਨ ਹਨ ਅਤੇ ਉਸ ਨੂੰ ਆਪਣੀ ਮਾਂ ਦੀ ਲੋੜ ਹੈ, ਪਰ ਈਡੀ ਨੇ ਇਸ ਦਾ ਵਿਰੋਧ ਕੀਤਾ।

LEAVE A REPLY

Please enter your comment!
Please enter your name here