ਸਿਆਸਤ ’ਚ ਨਹੀਂ ਆ ਰਿਹਾ : ਸੰਜੇ ਦੱਤ

0
225

ਮੁੰਬਈ : ਕਿਆਸ ਲਾਏ ਜਾ ਰਹੇ ਸਨ ਕਿ ਅਦਾਕਾਰ ਸੰਜੇ ਦੱਤ ਨੂੰ ਕਾਂਗਰਸ ਕਰਨਾਲ ਤੋਂ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਦੇ ਖਿਲਾਫ ਮੈਦਾਨ ’ਚ ਉਤਾਰੇਗੀ ਪਰ ਸੋਮਵਾਰ ਸੰਜੇ ਦੱਤ ਨੇ ਸੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਕਿਹਾਮੈਂ ਰਾਜਨੀਤੀ ’ਚ ਆਉਣ ਦੀਆਂ ਸਾਰੀਆਂ ਅਫਵਾਹਾਂ ਨੂੰ ਖਤਮ ਕਰਨਾ ਚਾਹੁੰਦਾ ਹਾਂ। ਮੈਂ ਨਾ ਤਾਂ ਕਿਸੇ ਪਾਰਟੀ ’ਚ ਸ਼ਾਮਲ ਹੋ ਰਿਹਾ ਹਾਂ ਅਤੇ ਨਾ ਹੀ ਚੋਣ ਲੜ ਰਿਹਾ ਹਾਂ। ਜੇਕਰ ਮੈਂ ਰਾਜਨੀਤੀ ’ਚ ਆਉਂਦਾ ਹਾਂ ਤਾਂ ਮੈਂ ਖੁਦ ਐਲਾਨ ਕਰਾਂਗਾ। ਇਸ ਵੇਲੇ ਮੇਰੇ ਚੋਣ ਲੜਨ ਦੀਆਂ ਖਬਰਾਂ ’ਤੇ ਯਕੀਨ ਨਾ ਕਰੋ। ਸੰਜੇ ਦੱਤ ਦੇ ਪਿਤਾ ਸੁਨੀਲ ਦੱਤ ਮਨਮੋਹਨ ਸਿੰਘ ਦੀ ਸਰਕਾਰ ’ਚ ਮੰਤਰੀ ਸਨ। ਭੈਣ ਪਿ੍ਰਆ ਦੱਤ ਸੰਸਦ ਮੈਂਬਰ ਰਹਿ ਚੁੱਕੀ ਹੈ। ਸੁਨੀਲ ਦੱਤ ਅਤੇ ਸੰਜੇ ਦੱਤ ਦਾ ਜੱਦੀ ਘਰ ਯਮੁਨਾਨਗਰ ਦੇ ਮੰਡੌਲੀ ਪਿੰਡ ’ਚ ਹੈ, ਜਿੱਥੇ ਉਨ੍ਹਾਂ ਦਾ ਪਰਿਵਾਰ ਆਉਂਦਾ ਰਹਿੰਦਾ ਹੈ। ਇਸ ਲਈ ਇਹ ਕਿਆਸ ਲਗਾਏ ਜਾ ਰਹੇ ਸਨ ਕਿ ਸੰਜੇ ਦੱਤ ਕਾਂਗਰਸ ਪਾਰਟੀ ਦੀ ਟਿਕਟ ’ਤੇ ਚੋਣ ਲੜ ਸਕਦੇ ਹਨ।

LEAVE A REPLY

Please enter your comment!
Please enter your name here