ਸਿਓਲ : ਉੱਤਰੀ ਕੋਰੀਆ ਵੱਲੋਂ ਇਸ ਸਾਲ ਕਈ ਜਾਸੂਸੀ ਸੈਟੇਲਾਈਟ ਲਾਂਚ ਕਰਨ ਦੀ ਆਪਣੀ ਯੋਜਨਾ ਦੀ ਪੁਸ਼ਟੀ ਕਰਨ ਤੋਂ ਕੁਝ ਦਿਨ ਬਾਅਦ ਦੱਖਣੀ ਕੋਰੀਆ ਨੇ ਆਪਣਾ ਦੂਜਾ ਫੌਜੀ ਜਾਸੂਸੀ ਉਪਗ੍ਰਹਿ ਲਾਂਚ ਕੀਤਾ। ਉੱਤਰੀ ਕੋਰੀਆ ਨੇ ਪਿਛਲੇ ਸਾਲ ਨਵੰਬਰ ’ਚ ਅਤੇ ਦੱਖਣੀ ਕੋਰੀਆ ਨੇ ਪਿਛਲੇ ਸਾਲ ਦਸੰਬਰ ’ਚ ਆਪਣਾ ਪਹਿਲਾ ਜਾਸੂਸੀ ਉਪਗ੍ਰਹਿ ਲਾਂਚ ਕੀਤਾ ਸੀ। ਉੱਤਰੀ ਕੋਰੀਆ ਅਤੇ ਦੱਖਣੀ ਕੋਰੀਆ ਵਿਚਾਲੇ ਵਧਦੇ ਤਣਾਅ ਕਾਰਨ ਦੋਵਾਂ ਦੇਸ਼ਾਂ ਨੇ ਕਿਹਾ ਕਿ ਉਨ੍ਹਾਂ ਦੇ ਉਪਗ੍ਰਹਿ ਇੱਕ-ਦੂਜੇ ’ਤੇ ਨਜ਼ਰ ਰੱਖਣਗੇ ਅਤੇ ਆਪਣੀ ਮਿਜ਼ਾਈਲ ਹਮਲੇ ਦੀ ਸਮਰੱਥਾ ਨੂੰ ਵਧਾਉਣਗੇ।