ਬੀ ਐੱਸ ਐੱਫ ਦੇ ਜਵਾਨ ਵੱਲੋਂ ਖੁਦਕੁਸ਼ੀ

0
182

ਡੇਰਾ ਬਾਬਾ ਨਾਨਕ, (ਰਮੇਸ਼ ਸ਼ਰਮਾ)-ਕੌਮਾਂਤਰੀ ਸਰਹੱਦ ’ਤੇ ਤਾਇਨਾਤ ਬੀ ਐੱਸ ਐੱਫ ਦੇ ਸੈਕਟਰ ਗੁਰਦਾਸਪੁਰ ਅਧੀਨ ਆਉਦੀ 113 ਬਟਾਲੀਅਨ ਦੇ ਜਵਾਨ ਨੇ ਸਰਕਾਰੀ ਰਾਈਫਲ ਨਾਲ ਗੋਲੀ ਮਾਰ ਕੇ ਕਥਿਤ ਤੌਰ ’ਤੇ ਖੁਦਕੁਸ਼ੀ ਕਰ ਲਈ। ਬੀ ਓ ਪੀ ਆਬਾਦ ਵਿਖੇ ਡਿਊਟੀ ’ਤੇ ਤਾਇਨਾਤ ਰਾਜਬੀਰ ਸਿੰਘ ਵਾਸੀ ਸਨੱਖਾ, ਕਠੂਆ ਜ਼ਿਲ੍ਹਾ ਜੰਮੂ ਸਵੇਰੇ ਆਪਣੇ ਸਾਥੀ ਸਮੇਤ ਇਲਾਕੇ ਦੀ ਗਸ਼ਤ ਕਰ ਰਿਹਾ ਸੀ ਕਿ ਉਸ ਨੇ ਦੋ ਗੋਲੀਆਂ ਮਾਰ ਕੇ ਆਪਣੀ ਜੀਵਨ ਲੀਲ੍ਹਾ ਖਤਮ ਕਰ ਲਈ। ਉਹ ਅਪ੍ਰੈਲ ਮਹੀਨੇ ਦੇ ਪਹਿਲੇ ਹਫਤੇ ਇੱਕ ਮਹੀਨੇ ਦੀ ਛੁੱਟੀ ਕੱਟ ਕੇ ਡਿਊਟੀ ’ਤੇ ਆਇਆ ਸੀ ਅਤੇ 2014 ਵਿੱਚ ਭਰਤੀ ਹੋਇਆ ਸੀ। ਦੱਸਿਆ ਜਾ ਰਿਹਾ ਹੈ ਕਿ ਰਾਜਬੀਰ ਦਾ ਦੋ ਸਾਲ ਪਹਿਲਾਂ ਹੀ ਵਿਆਹ ਹੋਇਆ ਸੀ ਅਤੇ ਉਸ ਦਾ ਇੱਕ ਭਰਾ ਵੀ ਹੈ।

LEAVE A REPLY

Please enter your comment!
Please enter your name here