ਤਿ੍ਰਣਮੂਲ ਆਗੂਆਂ ਨੇ ਥਾਣੇ ’ਚ ਵੀ ਧਰਨਾ ਜਾਰੀ ਰੱਖਿਆ

0
164

ਨਵੀਂ ਦਿੱਲੀ : ਤਿ੍ਰਣਮੂਲ ਕਾਂਗਰਸ ਆਗੂਆਂ, ਜਿਨ੍ਹਾਂ ਨੂੰ ਦਿੱਲੀ ਪੁਲਸ ਨੇ ਚੋਣ ਕਮਿਸ਼ਨ ਦਫਤਰ ਦੇ ਬਾਹਰ ਪ੍ਰਦਰਸ਼ਨ ਦੌਰਾਨ ਸੋਮਵਾਰ ਹਿਰਾਸਤ ’ਚ ਲਿਆ ਸੀ, ਨੇ ਮੰਗਲਵਾਰ ਸਵੇਰੇ ਵੀ ਮੰਦਰ ਮਾਰਗ ਥਾਣੇ ’ਚ ਆਪਣਾ ਧਰਨਾ ਜਾਰੀ ਰੱਖਿਆ। ਪਾਰਟੀ ਦੇ ਦਸ ਮੈਂਬਰੀ ਵਫਦ ਨੇ ਸੋਮਵਾਰ ਚੋਣ ਕਮਿਸ਼ਨ ਦੇ ਫੁੱਲ ਬੈਂਚ ਨਾਲ ਮੁਲਾਕਾਤ ਕਰਕੇ ਮੰਗ ਕੀਤੀ ਸੀ ਕਿ ਈ ਡੀ, ਸੀ ਬੀ ਆਈ, ਕੌਮੀ ਜਾਂਚ ਏਜੰਸੀ ਅਤੇ ਆਮਦਨ ਕਰ ਵਿਭਾਗ ਦੇ ਮੁਖੀਆਂ ਨੂੰ ਬਦਲਿਆ ਜਾਵੇ, ਕਿਉਂਕਿ ਉਹ ਭਾਜਪਾ ਦੇ ਇਸ਼ਾਰੇ ’ਤੇ ਕੰਮ ਕਰ ਰਹੇ ਹਨ। ਆਗੂਆਂ ਨੇ ਬਾਅਦ ’ਚ ਐਲਾਨ ਕੀਤਾ ਕਿ ਉਹ ਚੋਣ ਕਮਿਸ਼ਨ ਦਫਤਰ ਦੇ ਬਾਹਰ 24 ਘੰਟੇ ਦੇ ਧਰਨੇ ’ਤੇ ਬੈਠਣਗੇ।

LEAVE A REPLY

Please enter your comment!
Please enter your name here