27.5 C
Jalandhar
Friday, October 18, 2024
spot_img

ਕੈਨੇਡਾ ’ਚ ਗੁਰਦੁਆਰਾ ਮੁਖੀ ਦੀ ਹੱਤਿਆ

ਫਿਲੌਰ (ਨਿਰਮਲ)
ਕੈਨੇਡਾ ਦੇ ਐਡਮੰਟਨ ਸਥਿਤ ਗੁਰੂ ਨਾਨਕ ਸਿੱਖ ਗੁਰਦੁਆਰੇ ਦੇ ਮੁਖੀ ਅਤੇ ਉੱਘੇ ਬਿਲਡਰ ਬੂਟਾ ਸਿੰਘ ਗਿੱਲ ਦੀ ਸੋਮਵਾਰ ਉਸਾਰੀ ਵਾਲੀ ਥਾਂ ’ਤੇ ਕਈ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਗਿੱਲ ਫਿਲੌਰ ਨੇੜਲੇ ਪਿੰਡ ਲਾਂਧੜਾ ਦਾ ਸੀ। ਉਹ ਆਪਣੇ ਪਿੱਛੇ ਪਤਨੀ ਅਤੇ ਇਕ ਬੇਟਾ ਤੇ ਇਕ ਬੇਟੀ ਛੱਡ ਗਿਆ ਹੈ।
ਗਿੱਲ ਐਡਮਿੰਟਨ ’ਚ ਲਗਜ਼ਰੀ ਘਰ ਬਣਾਉਣ ਵਾਲੀ ਕੰਪਨੀ ਗਿੱਲ ਬਿਲਟ ਹੋਮਜ਼ ਦਾ ਮਾਲਕ ਸੀ। ਐਡਮਿੰਟਨ ਪੁਲਸ ਨੇ ਪੁਸ਼ਟੀ ਕੀਤੀ ਕਿ 49 ਸਾਲਾ ਅਤੇ 57 ਸਾਲਾ ਵਿਅਕਤੀ ਦੀ ਮੌਤ ਹੋ ਗਈ ਅਤੇ 51 ਸਾਲਾ ਵਿਅਕਤੀ ਨੂੰ ਗੰਭੀਰ ਹਾਲਤ ’ਚ ਹਸਪਤਾਲ ਲਿਜਾਇਆ ਗਿਆ। ਜ਼ਖਮੀ ਦੀ ਪਛਾਣ ਸਰਬਜੀਤ ਸਿੰਘ ਸਿਵਲ ਇੰਜੀਨੀਅਰ ਵਜੋਂ ਹੋਈ ਹੈ। ਰਿਪੋਰਟਾਂ ਦੇ ਅਨੁਸਾਰ ਉਸਾਰੀ ਵਾਲੀ ਥਾਂ ’ਤੇ ਝਗੜਾ ਹੋਇਆ, ਜਿਸ ਕਾਰਨ ਗਿੱਲ ਅਤੇ ਇੱਕ ਹੋਰ ਵਿਅਕਤੀ ਨੂੰ ਭਾਰਤੀ ਮੂਲ ਦੇ ਉਸਾਰੀ ਵਰਕਰ ਨੇ ਗੋਲੀਆਂ ਮਾਰ ਦਿੱਤੀਆਂ। ਬਾਅਦ ’ਚ ਹਮਲਾਵਰ ਨੇ ਆਪਣੀ ਜਾਨ ਲੈ ਲਈ।
ਰਿਪੋਰਟ ’ਚ ਕਿਹਾ ਗਿਆ ਹੈ ਕਿ ਗਿੱਲ ਨੇ ਪਹਿਲਾਂ ਫਿਰੌਤੀ ਅਤੇ ਧਮਕੀਆਂ ਦੀ ਸ਼ਿਕਾਇਤ ਕੀਤੀ ਸੀ, ਜਿਸ ਤੋਂ ਬਾਅਦ ਪੁਲਸ ਨੇ ਜਾਂਚ ਸ਼ੁੁਰੂ ਕਰ ਦਿੱਤੀ ਸੀ।
ਐਡਮੰਟਨ ਦੇ ਸਾਬਕਾ ਕੌਂਸਲਰ ਮਹਿੰਦਰ ਬੰਗਾ ਨੇ ਦੱਸਿਆ ਕਿ ਗਿੱਲ ਸਮਾਜ ਭਲਾਈ ਦੇ ਕੰਮਾਂ ਵਿਚ ਕਾਫੀ ਯੋਗਦਾਨ ਪਾਉਦਾ ਸੀ।

Related Articles

LEAVE A REPLY

Please enter your comment!
Please enter your name here

Latest Articles