20.9 C
Jalandhar
Friday, October 18, 2024
spot_img

ਮਹਾਰਾਸ਼ਟਰ ’ਚ ਸੀਟਾਂ ਦੀ ਸਰਬਸੰਮਤੀ ਨਾਲ ਵੰਡ

ਮੁੰਬਈ : ਆਪੋਜ਼ੀਸ਼ਨ ਮਹਾ ਵਿਕਾਸ ਅਗਾੜੀ ਨੇ ਮਹਾਰਾਸ਼ਟਰ ’ਚ ਲੋਕ ਸਭਾ ਸੀਟਾਂ ਦੀ ਵੰਡ ਦਾ ਐਲਾਨ ਕਰ ਦਿੱਤਾ ਹੈ। ਸੀਟ ਸਮਝੌਤੇ ਮੁਤਾਬਕ ਸ਼ਿਵ ਸੈਨਾ (ਯੂ ਬੀ ਟੀ) 21, ਕਾਂਗਰਸ 17 ਅਤੇ ਐੱਨ ਸੀ ਪੀ (ਐੱਸ ਪੀ) 10 ਲੋਕ ਸਭਾ ਸੀਟਾਂ ’ਤੇ ਚੋਣ ਲੜੇਗੀ। ਸਮਝੌਤੇ ਦਾ ਐਲਾਨ ਐੱਨ ਸੀ ਪੀ (ਐੱਸ ਪੀ) ਦੇ ਮੁਖੀ ਸ਼ਰਦ ਪਵਾਰ, ਸ਼ਿਵ ਸੈਨਾ (ਯ ੂਬੀ ਟੀ) ਦੇ ਨੇਤਾ ਊਧਵ ਠਾਕਰੇ ਅਤੇ ਕਾਂਗਰਸ ਦੇ ਸੂਬਾ ਪ੍ਰਧਾਨ ਨਾਨਾ ਪਟੋਲੇ ਨੇ ਮੰਗਲਵਾਰ ਸਾਂਝੀ ਪ੍ਰੈੱਸ ਕਾਨਫਰੰਸ ਵਿਚ ਕੀਤਾ। ਸਮਝੌਤਾ ਸਿਰੇ ਲਾਉਣ ਖਾਤਰ ਕਾਂਗਰਸ ਨੇ ਸਾਂਗਲੀ ਤੇ ਭਿਵੰਡੀ ਦੀਆਂ ਸੀਟਾਂ ’ਤੇ ਦਾਅਵਾ ਛੱਡ ਦਿੱਤਾ। ਸਾਂਗਲੀ ਸੀਟ ਸ਼ਿਵ ਸੈਨਾ ਤੇ ਭਿਵੰਡੀ ਐੱਨ ਸੀ ਪੀ ਲੜੇਗੀ।
ਪਵਾਰ ਨੇ ਕਿਹਾ ਕਿ ਇਤਿਹਾਦੀਆਂ ਵਿਚਾਲੇ ਕਿਸੇ ਸੀਟ ’ਤੇ ਕੋਈ ਮਤਭੇਦ ਨਹੀਂ ਅਤੇ ਸਾਰੀਆਂ 48 ਸੀਟਾਂ ਦੀ ਵੰਡ ਦਾ ਫੈਸਲਾ ਸਰਬਸੰਮਤੀ ਨਾਲ ਹੋਇਆ ਹੈ। ਸਾਬਕਾ ਮੁੱਖ ਮੰਤਰੀ ਠਾਕਰੇ ਨੇ ਕਿਹਾ ਕਿ ਵੱਡਾ ਨਿਸ਼ਾਨਾ ਭਾਜਪਾ ਨੂੰ ਹਰਾਉਣਾ ਹੈ। ਪਟੋਲੇ ਨੇ ਕਿਹਾ ਕਿ ਫਰਾਖਦਿਲੀ ਨਾਲ ਸੀਟਾਂ ਦੀ ਵੰਡ ਕੀਤੀ ਗਈ ਹੈ।
ਠਾਕਰੇ ਨੇ ਕਿਹਾ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੋਮਵਾਰ ਦੀ ਤਕਰੀਰ ਪ੍ਰਧਾਨ ਮੰਤਰੀ ਨੂੰ ਸ਼ੋਭਾ ਨਹੀਂ ਦਿੰਦੀ। ਜਦੋਂ ਅਸੀਂ ਜਵਾਬ ਦਿੱਤਾ ਤਾਂ �ਿਪਾ ਕਰਕੇ ਇਹ ਨਾ ਸਮਝਿਓ ਕਿ ਪ੍ਰਧਾਨ ਮੰਤਰੀ ਦੀ ਬੇਇੱਜ਼ਤੀ ਕੀਤੀ। ਸਾਡੀ ਨੁਕਤਾਚੀਨੀ ਇਕ ਆਗੂ ਦੀ ਨਹੀਂ ਹੋਵੇਗੀ ਸਗੋਂ ਇਕ ਕੁਰੱਪਟ ਪਾਰਟੀ ਦੇ ਆਗੂ ਦੀ ਹੋਵੇਗੀ। ਪੈਸੇ ਭੋਟਣ ਵਾਲੀ ਪਾਰਟੀ ਦੇ ਆਗੂ ਵੱਲੋਂ ਸਾਡੀ ਪਾਰਟੀ ਨੂੰ ਨਕਲੀ ਕਹਿਣਾ ਠੀਕ ਨਹੀਂ।
ਠਾਕਰੇ ਨੇ ਕਾਂਗਰਸ ਦੇ ਚੋਣ ਮੈਨੀਫੈਸਟੋ ਦੀ ਤਾਰੀਫ ਕੀਤੀ ਤੇ ਕਿਹਾ ਕਿ ਸੱਤਾ ਵਿਚ ਆਉਣ ’ਤੇ ਇਸ ਨੂੰ ਲਾਗੂ ਕੀਤਾ ਜਾਵੇਗਾ।
ਪਟੋਲੇ ਨੇ ਕਿਹਾ ਕਿ ਹਾਲਾਂਕਿ ਉਨ੍ਹਾ ਸਾਂਗਲੀ ਤੇ ਭਿਵੰਡੀ ਦੀਆਂ ਸੀਟਾਂ ਛੱਡ ਦਿੱਤੀਆਂ ਹਨ, ਪਾਰਟੀ ਇਤਿਹਾਦੀ ਉਮੀਦਵਾਰਾਂ ਦੀ ਡਟਵੀਂ ਹਮਾਇਤ ਕਰੇਗੀ। ਸੂਬੇ ਵਿਚ ਚੋਣਾਂ 19 ਅਪ੍ਰੈਲ ਤੋਂ 20 ਮਈ ਤੱਕ ਪੰਜ ਗੇੜਾਂ ਵਿਚ ਹੋਣਗੀਆਂ।

Related Articles

LEAVE A REPLY

Please enter your comment!
Please enter your name here

Latest Articles