ਰਿਸ਼ੀਕੇਸ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਕਿਹਾ ਕਿ ਕੇਂਦਰ ’ਚ ਭਾਜਪਾ ਦੀ ਅਗਵਾਈ ਵਾਲੀ ਮਜ਼ਬੂਤ ਸਰਕਾਰ ਦੇ ਤਹਿਤ ਦੇਸ਼ ਦੇ ਸੁਰੱਖਿਆ ਬਲ ਅੱਤਵਾਦੀਆਂ ਨੂੰ ਉਨ੍ਹਾਂ ਦੇ ਘਰ ’ਚ ਜਾ ਕੇ ਖਤਮ ਕਰ ਰਹੇ ਹਨ। ਇੱਥੇ ਚੋਣ ਰੈਲੀ ’ਚ ਮੋਦੀ ਨੇ ਕਿਹਾ ਕਿ ‘ਫਿਰ ਏਕ ਬਾਰ ਮੋਦੀ ਸਰਕਾਰ’ ਦੀ ਗੂੰਜ ਦੇਸ਼ ਭਰ ’ਚ ਸੁਣਾਈ ਦੇ ਰਹੀ ਹੈ ਕਿਉਂਕਿ ਲੋਕਾਂ ਨੇ ਸਥਿਰ ਸਰਕਾਰ ਹੋਣ ਦੇ ਫਾਇਦੇ ਦੇਖ ਲਏ ਹਨ। ਦੇਸ਼ ’ਚ ਜਦੋਂ ਵੀ ਕਮਜ਼ੋਰ ਅਤੇ ਅਸਥਿਰ ਸਰਕਾਰਾਂ ਆਈਆਂ ਤਾਂ ਦੁਸ਼ਮਣਾਂ ਨੇ ਫਾਇਦਾ ਉਠਾਇਆ ਅਤੇ ਅੱਤਵਾਦ ਫੈਲਿਆ, ਪਰ ਇੱਕ ਮਜ਼ਬੂਤ ਮੋਦੀ ਸਰਕਾਰ ਅਧੀਨ ਸਾਡੀਆਂ ਫੌਜਾਂ ਅੱਤਵਾਦੀਆਂ ਨੂੰ ਉਨ੍ਹਾਂ ਦੇ ਘਰ ’ਚ ਵੜ ਕੇ ਮਾਰ ਰਹੀਆਂ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾ ਨੇ ਭਿ੍ਰਸ਼ਟਾਚਾਰੀਆਂ ਨੂੰ ਦੇਸ਼ ਨੂੰ ਲੁੱਟਣ ਤੋਂ ਰੋਕਿਆ।



