ਬੰਗਾਲ ’ਚ ਯੂ ਸੀ ਸੀ ਤੇ ਸੀ ਏ ਏ ਲਾਗੂ ਨਹੀਂ ਹੋਣ ਦੇਵਾਂਗੀ : ਮਮਤਾ

0
161

ਕੋਲਕਾਤਾ : ਪੱਛਮੀ ਬੰਗਾਲ ਦੇ ਮੁੱਖ ਮੰਤਰੀ ਨੇ ਦੁਹਰਾਇਆ ਹੈ ਕਿ ਰਾਜ ’ਚ ਯੂਨੀਫਾਰਮ ਸਿਵਲ ਕੋਡ (ਯੂ ਸੀ ਸੀ), ਐਨ ਆਰ ਸੀ ਅਤੇ ਸੀ ਏ ਏ ਨੂੰ ਲਾਗੂ ਨਹੀਂ ਕੀਤਾ ਜਾਵੇਗਾ। ਰੈੱਡ ਰੋਡ ’ਤੇ ਈਦ ਦੀ ਨਮਾਜ਼ ’ਚ ਸ਼ਿਰਕਤ ਕਰਦਿਆਂ ਉਨ੍ਹਾ ਕਿਹਾਅਸੀਂ ਰਾਇਲ ਬੰਗਾਲ ਟਾਈਗਰ ਵਰਗੇ ਹਾਂ। ਮੈਂ ਦੇਸ਼ ਲਈ ਆਪਣਾ ਖੂਨ ਦੇਣ ਲਈ ਤਿਆਰ ਹਾਂ ਪਰ ਇਹ ਕਾਨੂੰਨ ਲਾਗੂ ਨਹੀਂ ਹੋਣ ਦੇਵਾਂਗੀ। ਚੋਣਾਂ ਦੌਰਾਨ ਤੁਸੀਂ ਮੁਸਲਮ ਨੇਤਾਵਾਂ ਨੂੰ ਬੁਲਾਉਂਦੇ ਹੋ ਅਤੇ ਕਹਿੰਦੇ ਹੋ ਕਿ ਤੁਸੀਂ ਕੀ ਚਾਹੁੰਦੇ ਹੋ। ਮੈਂ ਉਨ੍ਹਾਂ ਨੂੰ ਕੁਝ ਨਹੀਂ ਦੱਸਦੀ। ਉਨ੍ਹਾਂ ਨੂੰ ਪਿਆਰ ਦੀ ਲੋੜ ਹੈ।
ਮਮਤਾ ਨੇ ਕਿਹਾਈਦ ਮੁਬਾਰਕ। ਇਹ ਖੁਸ਼ੀ ਦੀ ਈਦ ਹੈ। ਇਹ ਤਾਕਤ ਦੇਣ ਦੀ ਈਦ ਹੈ। ਇੱਕ ਮਹੀਨਾ ਵਰਤ ਰੱਖ ਕੇ ਇਹ ਈਦ ਮਨਾਉਣਾ ਬਹੁਤ ਵੱਡੀ ਗੱਲ ਹੈ। ਅਸੀਂ ਦੇਸ਼ ਲਈ ਖੂਨ ਵਹਾਉਣ ਲਈ ਤਿਆਰ ਹਾਂ ਪਰ ਅੱਤਿਆਚਾਰ ਬਰਦਾਸਤ ਨਹੀਂ ਕਰਾਂਗੇ।
ਮਮਤਾ ਨੇ ਭਾਜਪਾ ’ਤੇ ਸੂਬੇ ’ਚ ਫਿਰਕੂ ਹਿੰਸਾ ਭੜਕਾਉਣ ਦਾ ਦੋਸ਼ ਵੀ ਲਗਾਇਆ।

LEAVE A REPLY

Please enter your comment!
Please enter your name here