ਇਮਰਾਨ ਨੂੰ ਪਾਕਿਸਤਾਨ ਫਿਰ ਵੰਡੇ ਜਾਣ ਦਾ ਅੰਦੇਸ਼ਾ

0
169

ਇਸਲਾਮਾਬਾਦ : ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਜੇਲ੍ਹ ਤੋਂ ਲੋਕਾਂ ਅਤੇ ਸਰਕਾਰ ਨੂੰ ਸੰਦੇਸ਼ ਜਾਰੀ ਕਰਕੇ ਕਿਹਾ ਹੈ ਕਿ ਪਾਕਿਸਤਾਨ ਦੀ ਸਥਿਤੀ ਨੂੰ ਦੇਖਦੇ ਹੋਏ ਲੱਗਦਾ ਹੈ ਕਿ ਬੰਗਲਾਦੇਸ਼ ਵਾਲੀ ਘਟਨਾ ਦੁਬਾਰਾ ਵਾਪਰ ਸਕਦੀ ਹੈ। ਹਾਲ ਹੀ ਦੇ ਸਿਆਸੀ ਘਟਨਾਕ੍ਰਮ ਅਤੇ 1971 ਦੇ ਢਾਕਾ ਦੁਖਾਂਤ ਦੀਆਂ ਹਾਲਤਾਂ ’ਚ ਸਮਾਨਤਾਵਾਂ ਹਨ ਅਤੇ ਦੇਸ਼ ਨੂੰ ਨਕਦੀ ਦੀ ਕਿੱਲਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਨਾਲ ਦੇਸ਼ ਦੀ ਆਰਥਕ ਤਬਾਹੀ ਹੋ ਸਕਦੀ ਹੈ। ‘ਡਾਅਨ’ ਅਖਬਾਰ ਮੁਤਾਬਕ ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ ਦੇ ਬਾਨੀ ਇਮਰਾਨ ਖਾਨ ਨੇ ਰਾਵਲਪਿੰਡੀ ਦੀ ਅਦਿਆਲਾ ਜੇਲ੍ਹ ਤੋਂ ਜਾਰੀ ਸੰਦੇਸ਼ ਵਿਚ ਸਰਕਾਰ ’ਤੇ ਤਨਜ਼ ਕੱਸਦਿਆਂ ਕਿਹਾ ਕਿ ਦੇਸ਼ ਅਤੇ ਸੰਸਥਾਵਾਂ ਸਥਿਰ ਅਰਥ ਵਿਵਸਥਾ ਤੋਂ ਬਿਨਾਂ ਨਹੀਂ ਰਹਿ ਸਕਦੀਆਂ। ਉਨ੍ਹਾ ਕਿਹਾਅਸੀਂ 1970 ’ਚ ਵੀ ਚੋਣਾਂ ’ਚ ਹੇਰਾਫੇਰੀ ਦੇਖੀ ਸੀ ਅਤੇ ਫਿਰ 1971 ’ਚ ਢਾਕਾ ਕਾਂਡ ਹੋਇਆ ਸੀ। ਇਮਰਾਨ ਖਾਨ ਅਤੇ ਉਨ੍ਹਾ ਦੀ ਪਾਰਟੀ ਨੇ ਕਈ ਵਾਰ ਆਮ ਚੋਣਾਂ ਦੇ ਨਤੀਜਿਆਂ ’ਚ ਧਾਂਦਲੀ ਦੇ ਇਲਜ਼ਾਮ ਲਗਾਏ ਹਨ। ਹਾਲਾਂਕਿ ਇਮਰਾਨ ਦੀ ਪਾਰਟੀ ਦੀ ਹਮਾਇਤ ਵਾਲੇ ਆਜ਼ਾਦ ਉਮੀਦਵਾਰਾਂ ਨੇ ਕੌਮੀ ਅਸੰਬਲੀ ਲਈ ਸਭ ਤੋਂ ਵੱਧ ਸੀਟਾਂ ਜਿੱਤੀਆਂ ਸਨ, ਪਰ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ ਐੱਮ ਅੱੈਲ-ਐਨ) ਅਤੇ ਪਾਕਿਸਤਾਨ ਪੀਪਲਜ਼ ਪਾਰਟੀ ਨੇ ਫੌਜ ਦੀ ਸਰਪ੍ਰਸਤੀ ਹੇਠ ਗੱਠਜੋੜ ਕਰਕੇ ਸਰਕਾਰ ਬਣਾ ਲਈ। ਇਮਰਾਨ ਖਾਨ ਕਹਿੰਦੇ ਆ ਰਹੇ ਹਨ ਕਿ ਲੋਕਾਂ ਵੱਲੋਂ ਉਨ੍ਹਾ ਦੇ ਹੱਕ ਵਿਚ ਦਿੱਤਾ ਫਤਵਾ ਚੋਰੀ ਕਰ ਲਿਆ ਗਿਆ।

LEAVE A REPLY

Please enter your comment!
Please enter your name here