ਮੁਕਾਬਲਾ ਅਰਬਪਤੀਆਂ ਤੇ ਗਰੀਬਾਂ ਵਿਚਾਲੇ : ਰਾਹੁਲ

0
189

ਜੈਪੁਰ : ਰਾਹੁਲ ਗਾਂਧੀ ਨੇ ਵੀਰਵਾਰ ਕਿਹਾ ਕਿ ਕਿਸਾਨ ਐੱਮ ਐੱਸ ਪੀ ਮੰਗ ਕਰ ਰਹੇ ਹਨ, ਨੌਜਵਾਨ ਰੁਜ਼ਗਾਰ ਮੰਗ ਕਰ ਰਹੇ ਹਨ, ਔਰਤਾਂ ਮਹਿੰਗਾਈ ਤੋਂ ਰਾਹਤ ਚਾਹੁੰਦੀਆਂ ਹਨ, ਪਰ ਕੋਈ ਨਹੀਂ ਸੁਣ ਰਿਹਾ। ਉਨ੍ਹਾ ਕਿਹਾ ਕਿ ਇਹ ਚੋਣਾਂ 22-25 ਅਰਬਪਤੀਆਂ ਅਤੇ ਪਛੜੇ ਲੋਕਾਂ, ਦਲਿਤਾਂ, ਆਦਿਵਾਸੀਆਂ ਤੇ ਜਨਰਲ ਵਰਗ ਦੇ ਗਰੀਬ ਲੋਕਾਂ ਵਿਚਾਲੇ ਲੜਾਈ ਹੈ। ਰਾਹੁਲ ਨੇ ਵਾਅਦਾ ਕੀਤਾ ਕਿ ਕਾਂਗਰਸ ਸੱਤਾ ਵਿਚ ਆਉਣ ’ਤੇ ਹਰ ਗਰੀਬ ਪਰਵਾਰ ਦੀ ਇੱਕ ਔਰਤ ਦੇ ਬੈਂਕ ਖਾਤੇ ’ਚ ਹਰ ਸਾਲ 1 ਲੱਖ ਰੁਪਏ ਟਰਾਂਸਫਰ ਕਰੇਗੀ। ਬੀਕਾਨੇਰ ਤੋਂ ਕਾਂਗਰਸੀ ਉਮੀਦਵਾਰ ਗੋਵਿੰਦ ਰਾਮ ਮੇਘਵਾਲ ਅਤੇ ਗੰਗਾਨਗਰ ਤੋਂ ਕੁਲਦੀਪ ਇੰਦੌਰਾ ਦੇ ਸਮਰਥਨ ’ਚ ਰੈਲੀਆਂ ’ਚ ਰਾਹੁਲ ਨੇ ਕਿਹਾ ਕਿ ਦੇਸ਼ ’ਚ ਇਸ ਸਮੇਂ ਦੋ ਸਭ ਤੋਂ ਵੱਡੇ ਮੁੱਦੇ ਬੇਰੁਜ਼ਗਾਰੀ ਅਤੇ ਮਹਿੰਗਾਈ ਹਨ, ਪਰ ਮੀਡੀਆ ਇਨ੍ਹਾਂ ਨੂੰ ਨਹੀਂ ਉਠਾ ਰਿਹਾ। ਉਨ੍ਹਾ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 15-20 ਉਦਯੋਗਪਤੀਆਂ ਦੇ ਕਰਜ਼ੇ ਮੁਆਫ ਕੀਤੇ ਹਨ। ਇਹ ਪੈਸਾ 24 ਸਾਲ ਮਨਰੇਗਾ ਦੀ ਮਜ਼ਦੂਰੀ ਦੇਣ ਲਈ ਵਰਤਿਆ ਜਾ ਸਕਦਾ ਸੀ। ਉਨ੍ਹਾ ਇਹ ਵੀ ਕਿਹਾ ਕਿ ਭਾਰਤ ਦੇ ਇਤਿਹਾਸ ’ਚ ਕਿਸਾਨ ਪਹਿਲੀ ਵਾਰ ਟੈਕਸ ਅਦਾ ਕਰ ਰਹੇ ਹਨ।

LEAVE A REPLY

Please enter your comment!
Please enter your name here