ਨਵੀਂ ਦਿੱਲੀ : ਭਾਰਤ ਸਰਕਾਰ ਨੇ ਸ਼ੁੱਕਰਵਾਰ ਭਾਰਤੀਆਂ ਨੂੰ ਸਲਾਹ ਦਿੱਤੀ ਕਿ ਉਹ ਇਜ਼ਰਾਈਲ ਤੇ ਈਰਾਨ ਜਾਣ ਦਾ ਪ੍ਰੋਗਰਾਮ ਨਾ ਬਣਾਉਣ।
ਵਿਦੇਸ਼ ਮੰਤਰਾਲੇ ਨੇ ਸਾਰੇ ਭਾਰਤੀਆਂ ਨੂੰ ਕਿਹਾ ਹੈ ਕਿ ਉਹ ਅਗਲੇ ਨੋਟਿਸ ਤੱਕ ਈਰਾਨ ਜਾਂ ਇਜ਼ਰਾਈਲ ਨਾ ਜਾਣ। ਜਿਹੜੇ ਭਾਰਤੀ ਇਨ੍ਹਾਂ ਦੇਸ਼ਾਂ ਵਿਚ ਰਹਿ ਰਹੇ ਹਨ, ਉਹ ਭਾਰਤੀ ਦੂਤਘਰਾਂ ਦੇ ਸੰਪਰਕ ਵਿਚ ਰਹਿਣ ਅਤੇ ਖੁਦ ਨੂੰ ਰਜਿਸਟਰ ਕਰਾਉਣ। ਉਹ ਇਧਰ-ਉਧਰ ਘੱਟ ਜਾਣ। ਇਸ ਤੋਂ ਪਹਿਲਾਂ ਫਰਾਂਸ ਵੀ ਆਪਣੇ ਨਾਗਰਿਕਾਂ ਨੂੰ ਅਜਿਹੀ ਸਲਾਹ ਦੇ ਚੁੱਕਾ ਹੈ।


