ਕੈਫ਼ੇ ਧਮਾਕਾ, ਦੋ ਗਿ੍ਰਫਤਾਰ

0
169

ਨਵੀਂ ਦਿੱਲੀ : ਕੌਮੀ ਜਾਂਚ ਏਜੰਸੀ (ਐੱਨ ਆਈ ਏ) ਨੇ ਬੇਂਗਲੁਰੂ ਦੇ ਰਾਮੇਸ਼ਵਰਮ ਕੈਫੇ ਧਮਾਕੇ ਦੇ ਮਾਸਟਰਮਾਈਂਡ ਸਮੇਤ ਦੋ ਮੁਲਜ਼ਮਾਂ ਨੂੰ ਸ਼ੁੱਕਰਵਾਰ ਸਵੇਰੇ ਗਿ੍ਰਫਤਾਰ ਕਰ ਲਿਆ। ਅਧਿਕਾਰੀਆਂ ਮੁਤਾਬਕ ਮੁਸੱਵੀਰ ਹੁਸੈਨ ਸ਼ਾਜ਼ਿਬ ਅਤੇ ਅਦਬੁਲ ਮਤੀਨ ਅਹਿਮਦ ਤਾਹਾ ਨੂੰ ਕੋਲਕਾਤਾ ਨੇੜੇ ਉਨ੍ਹਾਂ ਦੇ ਲੁਕਣ ਵਾਲੇ ਟਿਕਾਣੇ ਤੋਂ ਗਿ੍ਰਫਤਾਰ ਕੀਤਾ ਗਿਆ। ਸ਼ਾਜ਼ਿਬ ਉਹ ਵਿਅਕਤੀ ਹੈ, ਜਿਸ ਨੇ ਕੈਫੇ ’ਚ ਆਈ ਈ ਡੀ ਰੱਖਿਆ ਸੀ ਅਤੇ ਤਾਹਾ ਧਮਾਕੇ ਦੀ ਸਾਜ਼ਿਸ਼ ਰਚਣ ਤੇ ਇਸ ਨੂੰ ਅੰਜਾਮ ਦੇਣ ਵਾਲਾ ਹੈ। ਦੋਵਾਂ ਦੀ ਗਿ੍ਰਫਤਾਰੀ ਲਈ ਸੂਚਨਾ ਦੇਣ ਵਾਲੇ ਨੂੰ 10-10 ਲੱਖ ਰੁਪਏ ਦੇ ਇਨਾਮ ਦਾ ਐਲਾਨ ਰੱਖਿਆ ਹੋਇਆ ਸੀ।

LEAVE A REPLY

Please enter your comment!
Please enter your name here