ਕਾਰ ਦਰੱਖਤ ਨਾਲ ਟਕਰਾਈ, 4 ਮੌਤਾਂ

0
261

ਮੁਕਤਸਰ : ਬਠਿੰਡਾ ਰੋਡ ’ਤੇ ਪਿੰਡ ਬੁੱਟਰ ਸਰੀਂਹ ਨੇੜੇ ਸ਼ੁੱਕਰਵਾਰ ਸਵੇਰੇ ਆਲਟੋ ਕਾਰ ਸੜਕ ਕੰਢੇ ਦਰੱਖਤ ਨਾਲ ਟਕਰਾਉਣ ਕਾਰਨ ਪਰਵਾਰ ਦੇ ਤਿੰਨ ਜੀਆਂ ਸਣੇ 4 ਦੀ ਮੌਤ ਹੋ ਗਈ। ਮਿ੍ਰਤਕਾਂ ਦੀ ਪਛਾਣ ਗੁਰਪ੍ਰੀਤ ਸਿੰਘ ਗੋਪੀ, ਉਸ ਦੇ ਪਿਤਾ ਦਰਸ਼ਨ ਸਿੰਘ ਢਿੱਲੋਂ ਤੇ ਮਾਤਾ ਜਸਵਿੰਦਰ ਕੌਰ (ਤਿੰਨੋਂ ਮੁਕਤਸਰ ਸ਼ਹਿਰ) ਅਤੇ ਦੋਸਤ ਜਸਕਰਨ ਸਿੰਘ ਲੰਬੀ ਢਾਬ ਵਜੋਂ ਹੋਈ ਹੈ। ਉਹ ਬਠਿੰਡਾ ਜ਼ਿਲ੍ਹੇ ਦੀ ਰਾਮਾ ਮੰਡੀ ਤੋਂ ਵਾਪਸ ਆ ਰਹੇ ਸਨ, ਜਦੋਂ ਕਾਰ ਦਾ ਡਰਾਈਵਰ ਸੰਤੁਲਨ ਗੁਆ ਬੈਠਾ। ਜਸਕਰਨ ਦੀ ਪਤਨੀ ਗੰਭੀਰ ਜ਼ਖਮੀ ਹੈ। ਉਸ ਨੂੰ ਮੁਕਤਸਰ ਸ਼ਹਿਰ ਦੇ ਨਿੱਜੀ ਹਸਪਤਾਲ ’ਚ ਦਾਖਲ ਕਰਾਇਆ ਗਿਆ ਹੈ।

LEAVE A REPLY

Please enter your comment!
Please enter your name here