ਗੋਰੀਆ ਤੇ ਵੈਂਕਈਆ ਕੌਮਾਂਤਰੀ ਯੂਨੀਅਨ ਦੇ ਐਗਜ਼ੈਕਟਿਵ ਮੈਂਬਰ ਚੁਣੇ ਗਏ

0
172

ਸ਼ਾਹਕੋਟ (ਗਿਆਨ ਸੈਦਪੁਰੀ)
ਟਰੇਡ ਯੂਨੀਅਨਜ਼ ਆਫ ਵਰਕਰਜ਼ ਇਨ ਐਗਰੀਕਲਚਰ, ਫੂਡ, ਕਾਮਰਸ ਐਂਡ ਅਲਾਈਡ ਇੰਡਸਟਰੀਜ਼ (ਵਿਸਟਾਕ) ਵੱਲੋਂ ਦੱਖਣੀ ਅਫਰੀਕੀ ਮਹਾਂਦੀਪ ਦੇ ਦੇਸ਼ ਸੈਨੇਗਲ ਦੇ ਸ਼ਹਿਰ ਸਾਲੀ ਵਿਖੇ ਇਸ ਦੀ ਪੰਜਵੀ ਕੌਮਾਂਤਰੀ ਕਾਨਫਰੰਸ ਵਿੱਚ ਭਾਰਤੀ ਮਜ਼ਦੂਰਾਂ ਦੀ ਤਰਜਮਾਨੀ ਕਰਨ ਲਈ ਭਾਰਤੀ ਖੇਤ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ ਗੁਲਜ਼ਾਰ ਸਿੰਘ ਗੋਰੀਆ ਉੱਥੇ ਪਹੁੰਚੇ ਹੋਏ ਹਨ। ਇਸੇ ਤਰ੍ਹਾਂ ਭਾਰਤੀ ਕਿਸਾਨਾਂ ਦੇ ਨੁਮਾਇੰਦੇ ਵਜੋਂ ਆਰ ਵੈਂਕਈਆ ਵੀ ਕਾਨਫਰੰਸ ਦਾ ਹਿੱਸਾ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਗੋਰੀਆ ਅਤੇ ਵੈਂਕਈਆ ਨੂੰ ਸੰਸਾਰ ਪੱਧਰੀ ਯੂਨੀਅਨ ਦੀ ਕਾਰਜਕਾਰਨੀ ਦੇ ਮੈਂਬਰ ਚੁਣਿਆ ਗਿਆ ਹੈ। 8 ਅਪ੍ਰੈਲ ਤੋਂ 14 ਅਪ੍ਰੈਲ ਤੱਕ ਚੱਲਣ ਵਾਲੀ ਇਸ ਕੌਮਾਂਤਰੀ ਕਾਨਫਰੰਸ ਵਿੱਚ 86 ਦੇਸ਼ਾਂ ਦੀਆਂ 125 ਜਥੇਬੰਦੀਆਂ ਦੇ ਨੁਮਾਇੰਦੇ ਹਿੱਸਾ ਲੈ ਰਹੇ ਹਨ।ਕੌਮਾਂਤਰੀ ਕਾਨਫਰੰਸ ਵਿੱਚ ਭਾਰਤੀ ਖੇਤ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ ਗੁਲਜ਼ਾਰ ਸਿੰਘ ਗੋਰੀਆ ਨੇ ਆਪਣੇ ਸੰਬੋਧਨ ਵਿੱਚ ਭਾਰਤੀ ਖੇਤ ਮਜ਼ਦੂਰਾਂ ਦਾ ਖੇਤੀ ਉਤਪਾਦਨ ਵਿੱਚ ਯੋਗਦਾਨ ਅਤੇ ਉਨ੍ਹਾਂ ਦੇ ਹਾਲਾਤ ਦਾ ਵਰਣਨ ਕੀਤਾ।

LEAVE A REPLY

Please enter your comment!
Please enter your name here