ਸਿਡਨੀ ਦੇ ਮਾਲ ’ਚ 6 ਕਤਲ

0
143

ਸਿਡਨੀ : ਇੱਥੇ ਇਕ ਸ਼ਾਪਿੰਗ ਸੈਂਟਰ ’ਚ ਸ਼ਨੀਵਾਰ ਚਾਕੂ ਨਾਲ ਹਮਲੇ ਵਿਚ 6 ਵਿਅਕਤੀਆਂ ਦੀ ਮੌਤ ਹੋ ਗਈ ਤੇ ਬੱਚੇ ਸਮੇਤ ਕਈ ਵਿਅਕਤੀ ਜ਼ਖਮੀ ਹੋ ਗਏ। ਪੁਲਸ ਨੇ ਦੱਸਿਆ ਕਿ ਇੱਕ ਵਿਅਕਤੀ ਨੇ ਚਾਕੂ ਨਾਲ ਹਮਲਾ ਕੀਤਾ ਅਤੇ ਮਹਿਲਾ ਪੁਲਸ ਇੰਸਪੈਕਟਰ ਨੇ ਉਸ ਨੂੰ ਗੋਲੀ ਮਾਰ ਦਿੱਤੀ। ਹਮਲਾ ਕਰਨ ਪਿੱਛੇ ਮਕਸਦ ਦਾ ਪਤਾ ਨਹੀਂ ਲੱਗਿਆ।
ਇਕ ਹੋਰ ਮੁਲਜ਼ਮ ਗਿ੍ਰਫਤਾਰ
ਰੁਦਰਪੁਰ : ਉੱਤਰਾਖੰਡ ਦੇ ਨਾਨਕਮੱਤਾ ’ਚ ਡੇਰਾ ਕਾਰਸੇਵਾ ਮੁਖੀ ਬਾਬਾ ਤਰਸੇਮ ਸਿੰਘ ਦੀ ਹੱਤਿਆ ’ਚ ਫਰਾਰ ਚੱਲ ਰਹੇ ਮੁਲਜ਼ਮਾਂ ’ਚੋਂ ਸਤਨਾਮ ਸਿੰਘ ਨੂੰ ਪੁਲਸ ਨੇ ਲਖੀਮਪੁਰ ਖੀਰੀ ਤੋਂ ਗਿ੍ਰਫ਼ਤਾਰ ਕਰ ਲਿਆ ਹੈ। ਹਰਿਆਣਾ ਗਈ ਟੀਮ ਦੂਜੇ ਸਾਜ਼ਿਸ਼ਘਾੜੇ ਸੁਲਤਾਨ ਸਿੰਘ ਦੇ ਨੇੜੇ ਪੁੱਜ ਚੁੱਕੀ ਦੱਸੀ ਜਾਂਦੀ ਹੈ।
ਥਾਣੇਦਾਰ ਗੱਬਰ ਸਿੰਘ ਦੀ ਗੱਡੀ ’ਤੇ ਫਾਇਰਿੰਗ
ਰੋਪੜ : ਮੁਹਾਲੀ ਦੇ ਮਟੌਰ ਥਾਣੇ ਦੇ ਐੱਸ ਐੱਚ ਓ ਗੱਬਰ ਸਿੰਘ ਉੱਤੇ ਵੀਰਵਾਰ ਰਾਤ ਕਰੀਬ 11 ਵਜੇ ਅਣਪਛਾਤਿਆਂ ਨੇ ਗੋਲੀਆਂ ਚਲਾ ਦਿੱਤੀਆਂ, ਪਰ ਉਹ ਵਾਲ-ਵਾਲ ਬਚ ਗਏ। ਕੁਰਾਲੀ-ਮੋਰਿੰਡਾ ਰੋਡ ’ਤੇ ਪਿੰਡ ਧਿਆਨਪੁਰਾ ਨੇੜੇ ਉਨ੍ਹਾ ਦੀ ਸਕਾਰਪੀਓ ’ਤੇ ਫਾਇਰਿੰਗ ਕੀਤੀ ਗਈ। ਜਾਨ ਨੂੰ ਖਤਰੇ ਕਾਰਨ ਉਨ੍ਹਾ ਨੂੰ ਬੁਲੇਟ ਪਰੂਫ ਗੱਡੀ ਮੁਹੱਈਆ ਕਰਵਾਈ ਗਈ ਹੈ। ਰੋਪੜ ਦੇ ਐੱਸ ਐੱਸ ਪੀ ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਇਕ ਗੋਲੀ ਗੱਡੀ ਦੀ ਖਿੜਕੀ ’ਤੇ ਲੱਗੀ। ਥਾਣਾ ਭਗਵੰਤਪੁਰਾ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ। ਗੱਬਰ ਸਿੰਘ ਨੂੰ ਗੈਂਗਸਟਰਾਂ ਸਮੇਤ ਅਪਰਾਧੀਆਂ ਤੋਂ ਧਮਕੀਆਂ ਮਿਲਦੀਆਂ ਰਹੀਆਂ ਹਨ।
ਅੱਤਵਾਦੀਆਂ ਨਾਲ ਨਜਿੱਠਣ ਲਈ ਕੋਈ ਨਿਯਮ ਨਹੀਂ : ਜੈਸ਼ੰਕਰ
ਪੁਣੇ : ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਕਿਹਾ ਹੈ ਕਿ ਭਾਰਤ ਸਰਹੱਦ ਪਾਰ ਤੋਂ ਹੋਣ ਵਾਲੀ ਕਿਸੇ ਵੀ ਅੱਤਵਾਦੀ ਕਾਰਵਾਈ ਦਾ ਜਵਾਬ ਦੇਣ ਲਈ ਵਚਨਬੱਧ ਹੈ ਅਤੇ ਕਿਉਂਕਿ ਅੱਤਵਾਦੀ ਨਿਯਮਾਂ ਨੂੰ ਨਹੀਂ ਮੰਨਦੇ, ਉਨ੍ਹਾਂ ਨੂੰ ਜੁਆਬ ਦੇਣ ਲਈ ਵੀ ਕੋਈ ਨਿਯਮ ਨਹੀਂ ਹੈ।

LEAVE A REPLY

Please enter your comment!
Please enter your name here