14 ਕਾਰਾਂ ਸਣੇ 5 ਗਿ੍ਰਫਤਾਰ

0
177

ਨਵੀਂ ਦਿੱਲੀ : ਦਿੱਲੀ ਪੁਲਸ ਨੇ 14 ਕਾਰਾਂ ਦੀ ਬਰਾਮਦਗੀ ਦੇ ਨਾਲ ਪੰਜ ਵਿਅਕਤੀਆਂ ਨੂੰ ਗਿ੍ਰਫਤਾਰ ਕੀਤਾ ਹੈ। ਇਸ ਗਰੋਹ ਦਾ ਮੁੱਖ ਸਰਗਨਾ ਪਟਿਆਲਾ ਵਾਸੀ ਹਰਪ੍ਰੀਤ ਸਿੰਘ ਉਰਫ ਸਮਾਰਟੀ ਹੈ। ਉਹ ਦਿੱਲੀ ’ਚ ਰਹਿ ਰਿਹਾ ਸੀ। ਸੂਹ ਮਿਲੀ ਸੀ ਕਿ ਉਹ ਆਪਣੇ ਸਾਥੀ ਅਖਲਾਕ ਨਾਲ ਜਾਅਲੀ ਨੰਬਰ ਪਲੇਟ ਵਾਲੀ ਕਾਲੇ ਰੰਗ ਦੀ ਚੋਰੀ ਦੀ ਕਾਰ ’ਚ ਆ ਰਿਹਾ ਹੈ। ਪੁਲਸ ਨੇ ਇੰਦਰਪ੍ਰਸਥ ਪਾਰਕ ਵਿਖੇ 34 ਸਾਲਾ ਹਰਪ੍ਰੀਤ ਸਿੰਘ ਤੇ ਹਰਦੁਆਰ ਦੇ ਅਖਲਾਕ ਖਾਨ ਨੂੰ ਕਾਬੂ ਕਰ ਲਿਆ। ਉਹ ਜ਼ਿਆਦਾਤਰ ਕ੍ਰੇਟਾ ਹੁੰਡਈ ਅਤੇ ਸੇਲਟੋਸ ਕੀਆ ਕਾਰਾਂ ਚੋਰੀ ਕਰਦੇ ਸਨ ਅਤੇ ਮੇਰਠ ਤੇ ਪੰਜਾਬ ’ਚ ਵੇਚਦੇ ਸਨ। ਇਸ ਗਰੋਹ ਨੇ ਪਿਛਲੇ ਚਾਰ ਮਹੀਨਿਆਂ ਦੌਰਾਨ 50-60 ਦੇ ਕਰੀਬ ਕਾਰਾਂ ਚੋਰੀ ਕੀਤੀਆਂ। ਉਨ੍ਹਾਂ ਤੋਂ ਪੁੱਛਗਿੱਛ ਤੋਂ ਬਾਅਦ ਤਿੰਨ ਹੋਰ ਮੁਲਜ਼ਮਾਂ ਸੁਖਦੇਵ, ਮਨਦੀਪ ਅਤੇ ਅਮਨਦੀਪ ਨੂੰ ਪੰਜਾਬ ਤੋਂ 13 ਹੋਰ ਚੋਰੀ ਦੀਆਂ ਕਾਰਾਂ ਦੀ ਬਰਾਮਦਗੀ ਨਾਲ ਗਿ੍ਰਫਤਾਰ ਕੀਤਾ ਗਿਆ। ਹਰਪ੍ਰੀਤ ਸਿੰਘ ਬੀ-ਟੈੱਕ ਗ੍ਰੈਜੂਏਟ ਹੈ ਤੇ ਵਾਹਨਾਂ ਬਾਰੇ ਚੰਗੀ ਜਾਣਕਾਰੀ ਰੱਖਦਾ ਹੈ।

LEAVE A REPLY

Please enter your comment!
Please enter your name here