ਬਲਵਿੰਦਰ ਜਲੰਧਰ ਤੇ ਛੜਬੜ ਪਟਿਆਲਾ ਤੋਂ ਬਸਪਾ ਉਮੀਦਵਾਰ

0
217

ਜਲੰਧਰ : ਬਸਪਾ ਨੇ ਸ਼ਨੀਵਾਰ ਦੋ ਹੋਰ ਉਮੀਦਵਾਰਾਂ ਦਾ ਐਲਾਨ ਕੀਤਾ। ਜਲੰਧਰ ਤੋਂ ਐਡਵੋਕੇਟ ਬਲਵਿੰਦਰ ਕੁਮਾਰ ਤੇ ਪਟਿਆਲਾ ਤੋਂ ਸੂਬਾਈ ਜਨਰਲ ਸਕੱਤਰ ਜਗਜੀਤ ਸਿੰਘ ਛੜਬੜ ਉਮੀਦਵਾਰ ਬਣਾਏ ਗਏ ਹਨ।
ਬਲਵਿੰਦਰ ਕੁਮਾਰ ਵੀ ਬਸਪਾ ਪੰਜਾਬ ਦੇ ਜਨਰਲ ਸਕੱਤਰ ਹਨ ਤੇ ਪਿਛਲੇ ਚਾਰ ਮਹੀਨਿਆਂ ਤੋਂ ਲੋਕ ਸਭਾ ਇੰਚਾਰਜ ਦੇ ਤੌਰ ’ਤੇ ਲਗਾਤਾਰ ਸਰਗਰਮ ਸਨ। ਉਹ ਕਰਤਾਰਪੁਰ ਤੋਂ 2017 ਅਤੇ 2022 ’ਚ ਅਸੰਬਲੀ ਚੋਣ ਲੜ ਚੁੱਕੇ ਹਨ ਜਦੋਂ ਕਿ ਉਨ੍ਹਾ 2019 ’ਚ ਲੋਕ ਸਭਾ ਹਲਕਾ ਜਲੰਧਰ ਤੋਂ 2 ਲੱਖ 4 ਹਜ਼ਾਰ ਵੋਟਾਂ ਲਈਆਂ ਸਨ। ਪਾਰਟੀ ਇਸ ਤੋਂ ਪਹਿਲਾਂ ਹੁਸ਼ਿਆਰਪੁਰ ਤੋਂ ਰਾਕੇਸ਼ ਕੁਮਾਰ ਸੁਮਨ, ਫਿਰੋਜ਼ਪੁਰ ਤੋਂ ਸੁਰਿੰਦਰ ਕੰਬੋਜ ਤੇ ਸੰਗਰੂਰ ਤੋਂ ਡਾ. ਮੱਖਣ ਸਿੰਘ ਨੂੰ ਉਮੀਦਵਾਰ ਐਲਾਨ ਚੁੱਕੀ ਹੈ।

LEAVE A REPLY

Please enter your comment!
Please enter your name here