ਦੇਹਰਾਦੂਨ : ਉਤਰਾਖੰਡ ਦੇ ਬਾਗੇਸ਼ਵਰ ਜ਼ਿਲ੍ਹੇ ਦੇ ਰੀਮਾ-ਘਰਮਘਰ ਮੋਟਰ ਰੋਡ ’ਤੇ ਚਿੜਾਗ ਨੇੜੇ ਐਤਵਾਰ ਤੜਕੇ ਚਾਰ ਵਜੇ ਕਾਰ ਨਹਿਰ ਵਿਚ ਡਿੱਗਣ ਕਾਰਨ ਦੋ ਸਕੇ ਭਰਾਵਾਂ ਸਮੇਤ ਚਾਰ ਵਿਅਕਤੀਆਂ ਦੀ ਮੌਤ ਹੋ ਗਈ। ਮਿ੍ਰਤਕਾਂ ਦੀ ਪਛਾਣ ਕਮਲ ਪ੍ਰਸਾਦ, ਨੀਰਜ ਕੁਮਾਰ, ਦੀਪਕ ਆਰੀਆ ਅਤੇ ਕੈਲਾਸ਼ ਰਾਮ ਵਜੋਂ ਹੋਈ ਹੈ। ਨੀਰਜ ਅਤੇ ਦੀਪਕ ਭਰਾ ਸਨ। ਇਹ ਲੋਕ ਵਾਦੂਯਦਾ ਰੀਮਾ ਅਤੇ ਜੁਨਿਆਲ ਦੋਫਾਦ ਪਿੰਡਾਂ ਦੇ ਵਸਨੀਕ ਸਨ।
ਖੰਨਾ ਨੇੜੇ ਬੱਸ ਨੂੰ ਅੱਗ
ਜਗਰਾਓਂ : ਖੰਨਾ ਵਿਖੇ ਐਤਵਾਰ ਪੰਜਾਬ ਰੋਡਵੇਜ ਦੀ ਬੱਸ ਨੂੰ ਅਚਾਨਕ ਅੱਗ ਲੱਗ ਗਈ। ਕੰਡਕਟਰ ਦੀ ਸਿਆਣਪ ਕਾਰਨ ਤ੍ਰਾਸਦੀ ਟਲ ਗਈ। ਜਦੋਂ ਕੰਡਕਟਰ ਨੇ ਇੰਜਣ ’ਚੋਂ ਧੂੰਆਂ ਨਿਕਲਦਾ ਦੇਖਿਆ ਤਾਂ ਉਸ ਨੇ ਤੁਰੰਤ ਡਰਾਈਵਰ ਨੂੰ ਬੱਸ ਰੋਕਣ ਲਈ ਕਿਹਾ। ਬੱਸ ’ਚ ਕਰੀਬ 45 ਯਾਤਰੀ ਸਨ। ਬੱਸ ਪਟਿਆਲਾ ਤੋਂ ਆ ਰਹੀ ਸੀ। ਖੰਨਾ ਬੱਸ ਸਟੈਂਡ ’ਤੇ ਸਵਾਰੀਆਂ ਉਤਾਰਨ ਤੋਂ ਬਾਅਦ ਚੱਲੀ ਤਾਂ ਕਰੀਬ ਅੱਧਾ ਕਿਲੋਮੀਟਰ ਦੂਰ ਜਾ ਕੇ ਕੰਡਕਟਰ ਨੇ ਬੱਸ ਦੇ ਇੰਜਣ ’ਚੋਂ ਧੂੰਆਂ ਨਿਕਲਦਾ ਦੇਖਿਆ।




