ਅਜੀਤਵਾਲ : ਫਰੀਦਕੋਟ ਲੋਕ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਦਾ ਐਤਵਾਰ ਵਿਰੋਧ ਕਰ ਰਹੇ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਨਿਰਭੈ ਸਿੰਘ ਸਮੇਤ ਦਰਜਨ ਕਿਸਾਨਾਂ ਨੂੰ ਜਬਰੀ ਚੁੱੱਕ ਲਿਆ। ਇਸ ਮੌਕੇ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ।
ਸੜਕ ਹਾਦਸੇ ’ਚ ਮੌਤ
ਸਮਾਲਸਰ : ਪਿੰਡ ਠੱਠੀ ਭਾਈ ਵਿਖੇ ਐਤਵਾਰ ਸਵੇਰੇ ਸੜਕ ਹਾਦਸੇ ਵਿਚ ਠੱਠੀ ਭਾਈ ਵਾਸੀ ਸੀਨੀਅਰ ਕਾਂਸਟੇਬਲ ਬੂਟਾ ਸਿੰਘ (33) ਦੀ ਮੌਤ ਹੋ ਗਈ। ਉਹ 5 ਕੁ ਵਜੇ ਡਿਊਟੀ ’ਤੇ ਜਾ ਰਿਹਾ ਸੀ ਕਿ ਉਸ ਦੀ ਕਾਰ ਲਗਭਗ ਇੱਕ ਕਿਲੋਮੀਟਰ ਦੂਰ ਟਾਹਲੀ ਨਾਲ ਟਕਰਾਅ ਗਈ। ਉਹ ਦੋ ਬੱਚੀਆਂ ਦਾ ਪਿਤਾ ਸੀ।
8 ਵਿਦਿਆਰਥੀ ਜ਼ਖਮੀ
ਕੋਟਾ : ਰਾਜਸਥਾਨ ਦੇ ਕੋਟਾ ਦੀ ਲੈਂਡਮਾਰਕ ਸਿਟੀ ’ਚ ਪੰਜ ਮੰਜ਼ਲੀ ਹੋਸਟਲ ਦੀ ਇਮਾਰਤ ’ਚ ਐਤਵਾਰ ਸਵੇਰੇ ਸ਼ਾਰਟ ਸਰਕਟ ਨਾਲ ਅੱਗ ਲੱਗਣ ਕਾਰਨ 8 ਵਿਦਿਆਰਥੀ ਜ਼ਖਮੀ ਹੋ ਗਏ।


