ਅਮਰਤਿਆ ਸੇਨ ਵਿਰੋਧੀ ਧਿਰ ਦੀ ਫੁੱਟ ਤੋਂ ਨਾਖੁਸ਼

0
157

ਕੋਲਕਾਤਾ : ਅਰਥ ਸ਼ਾਸਤਰ ਦੇ ਨੋਬਲ ਪੁਰਸਕਾਰ ਜੇਤੂ ਅਮਰਤਿਆ ਸੇਨ ਨੇ ਕਿਹਾ ਹੈ ਕਿ ਭਾਰਤ ’ਚ ਵਿਰੋਧੀ ਧਿਰ ਫੁੱਟ ਕਾਰਨ ਆਪਣੀ ਜ਼ਿਆਦਾਤਰ ਤਾਕਤ ਗੁਆ ਚੁੱਕੀ ਹੈ ਅਤੇ ਕਾਂਗਰਸ ’ਚ ਕਈ ਜਥੇਬੰਦਕ ਸਮੱਸਿਆਵਾਂ ਹਨ ਜਿਨ੍ਹਾਂ ਨੂੰ ਹੱਲ ਕਰਨ ਦੀ ਲੋੜ ਹੈ। ਸੇਨ ਨੇ ਕਿਹਾ ਕਿ ਜਾਤੀ ਜਨਗਣਨਾ ਬਾਰੇ ਵਿਚਾਰ ਕੀਤਾ ਜਾ ਸਕਦਾ ਹੈ, ਪਰ ਭਾਰਤ ਨੂੰ ਬਿਹਤਰ ਸਿੱਖਿਆ ਤੇ ਸਿਹਤ ਸੇਵਾ ’ਤੇ ਧਿਆਨ ਕੇਂਦਰਤ ਕਰਨ ਦੀ ਲੋੜ ਹੈ। ਉਨ੍ਹਾ ਕਿਹਾ ਕਿ ਉਨ੍ਹਾ ਨੂੰ ਭਾਰਤ ਵਰਗੇ ਜਮਹੂਰੀ ਦੇਸ਼ ਦੇ ਨਾਗਰਿਕ ਹੋਣ ’ਤੇ ਬਹੁਤ ਮਾਣ ਹੈ। ਉਨ੍ਹਾ ਕਿਹਾ ਕਿ ਵਿਰੋਧੀ ਗਠਜੋੜ ‘ਇੰਡੀਆ’ ਜ਼ਿਆਦਾ ਪਛਾਣ ਬਣਾਉਣ ’ਚ ਨਾਕਾਮ ਰਿਹਾ ਹੈ, ਕਿਉਂਕਿ ਜਨਤਾ ਦਲ (ਯੂਨਾਈਟਿਡ) ਅਤੇ ਰਾਸ਼ਟਰੀ ਲੋਕ ਦਲ ਵਰਗੇ ਇਸ ਦੇ ਮੁੱਖ ਸਹਿਯੋਗੀ ਵੱਖ ਹੋ ਗਏ ਹਨ। ਇਹ ਪੁੱਛੇ ਜਾਣ ’ਤੇ ਕਿ ਭਾਜਪਾ ਦਾ ਮੁਕਾਬਲਾ ਕਰਨ ਲਈ ਵਿਰੋਧੀ ਧਿਰ ’ਚ ਕੀ ਕਮੀ ਹੈ, ਉਨ੍ਹਾ ਕਿਹਾਵਿਰੋਧੀ ਧਿਰ ਨੇ ਫੁੱਟ ਕਾਰਨ ਆਪਣੀ ਜ਼ਿਆਦਾਤਰ ਤਾਕਤ ਗੁਆ ਲਈ ਹੈ। ਏਕਤਾ ਨਾਲ ਉਸ ਨੂੰ ਹੋਰ ਤਾਕਤ ਮਿਲਣੀ ਸੀ।

LEAVE A REPLY

Please enter your comment!
Please enter your name here