ਸਰਬਜੀਤ ਦਾ ਕਾਤਲ ਮਾਰਿਆ ਗਿਆ

0
194

ਲਾਹੌਰ : 2013 ’ਚ ਸਰਬਜੀਤ ਸਿੰਘ ਦੀ ਕੋਟ ਲਖਪਤ ਜੇਲ੍ਹ ’ਚ ਹੱਤਿਆ ਕਰਨ ਵਾਲੇ ਆਮਿਰ ਸਰਫਰਾਜ਼ ਨੂੰ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਮਾਰ ਦਿੱਤਾ। ਦਸੰਬਰ 2018 ’ਚ ਪਾਕਿਸਤਾਨੀ ਅਦਾਲਤ ਨੇ ਸਰਬਜੀਤ ਸਿੰਘ ਦੇ ਕਤਲ ਕੇਸ ’ਚ ਆਮਿਰ ਸਰਫਰਾਜ਼ ਉਰਫ ਤੰਬਾ ਅਤੇ ਮੁਦੱਸਰ ਨੂੰ ਸਬੂਤਾਂ ਦੀ ਘਾਟ ਦਾ ਹਵਾਲਾ ਦਿੰਦੇ ਹੋਏ ਬਰੀ ਕਰ ਦਿੱਤਾ ਸੀ। ਦੋਹਾਂ ਖਿਲਾਫ ਕਿਸੇ ਨੇ ਵੀ ਗਵਾਹੀ ਨਹੀਂ ਦਿੱਤੀ ਸੀ। ਸਰਬਜੀਤ ਦਾ ਜਨਮ ਤਰਨ ਤਾਰਨ ਜ਼ਿਲ੍ਹੇ ਦੇ ਕਸਬਾ ਭਿੱਖੀਵਿੰਡ ’ਚ ਹੋਇਆ ਸੀ। ਉਹ 1990 ਦੇ ਦਹਾਕੇ ਦੇ ਸ਼ੁਰੂ ’ਚ ਭਟਕ ਕੇ ਪਾਕਿਸਤਾਨ ਚਲਾ ਗਿਆ ਸੀ। ਅਦਾਲਤ ਨੇ ਉਸ ਨੂੰ 1990 ’ਚ ਲਾਹੌਰ ਅਤੇ ਫੈਸਲਾਬਾਦ ’ਚ ਹੋਏ ਬੰਬ ਧਮਾਕਿਆਂ ’ਚ 14 ਲੋਕਾਂ ਦੀ ਮੌਤ ਦੇ ਦੋਸ਼ ’ਚ ਮੌਤ ਦੀ ਸਜ਼ਾ ਸੁਣਾਈ ਸੀ। ਹਾਲਾਂਕਿ, ਪਾਕਿਸਤਾਨੀ ਸਰਕਾਰ ਨੇ ਇਸ ਸਜ਼ਾ ਨੂੰ ਵਾਰ-ਵਾਰ ਮੁਲਤਵੀ ਕੀਤਾ। ਕੋਟ ਲਖਪਤ ਜੇਲ੍ਹ ’ਚ ਸਰਬਜੀਤ ਉੱਤੇ ਸਾਥੀ ਕੈਦੀਆਂ ਅਮੀਰ ਸਰਫਰਾਜ਼ ਉਰਫ ਤੰਬਾ ਅਤੇ ਮੁਦੱਸਰ ਮੁਨੀਰ ਨੇ ਇੱਟਾਂ ਅਤੇ ਲੋਹੇ ਦੀਆਂ ਰਾਡਾਂ ਨਾਲ ਹਮਲਾ ਕੀਤਾ ਸੀ। ਉਹ ਛੇ ਦਿਨਾਂ ਬਾਅਦ ਲਾਹੌਰ ਦੇ ਜਿਨਾਹ ਹਸਪਤਾਲ ’ਚ ਦਮ ਤੋੜ ਗਿਆ ਸੀ।

LEAVE A REPLY

Please enter your comment!
Please enter your name here