ਭਾਜਪਾ ਦੇ ਮੈਨੀਫੈਸਟੋ ’ਚ ਗਰੀਬਾਂ ਲਈ ਕੁਝ ਨਹੀਂ : ਰਾਹੁਲ

0
76

ਉਧਗਮੰਡਲਮ (ਤਾਮਿਲਨਾਡੂ) : ਰਾਹੁਲ ਗਾਂਧੀ ਨੇ ਸੋਮਵਾਰ ਕਿਹਾ ਕਿ ਭਾਜਪਾ ਦੇ ਚੋਣ ਮੈਨੀਫੈਸਟੋ ’ਚ ਗਰੀਬਾਂ ਲਈ ਕੁਝ ਨਹੀਂ ਹੈ ਪਰ 2036 ਉਲੰਪਿਕ ਲਈ ਬੋਲੀ ਲਗਾਉਣ ਦੀ ਗੱਲ ਹੈ। ਗਰੀਬਾਂ ਲਈ ਭਾਜਪਾ ਦੀਆਂ ਕੀ ਨੀਤੀਆਂ ਹਨ? ਰਾਹੁਲ ਨੇ ਕੇਰਲਾ ਦੇ ਵਾਇਨਾਡ ਲਈ ਰਵਾਨਾ ਹੋਣ ਤੋਂ ਪਹਿਲਾਂ ਇੱਥੇ ਥਲੂਰ ਵਿੱਚ ਕਾਲਜ ਦੇ ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ ਪੁੱਛਿਆ।
ਸ਼ੇਅਰ ਬਾਜ਼ਾਰ ’ਚ ਮੰਦਾ
ਮੁੰਬਈ : ਸੋਮਵਾਰ ਭਾਰਤੀ ਸ਼ੇਅਰ ਬਾਜਾਰ ’ਚ ਮੰਦੀ ਦਾ ਦੌਰ ਰਿਹਾ।
ਈਰਾਨ ਤੇ ਇਜ਼ਰਾਈਲ ਵਿਚਾਲੇ ਤਣਾਅ ਵਧਣ ਦਾ ਅਸਰ ਭਾਰਤੀ ਸ਼ੇਅਰ ਬਾਜ਼ਾਰਾਂ ’ਤੇ ਸਾਫ ਨਜ਼ਰ ਆਇਆ।
ਸੈਂਸੈਕਸ 845.12 ਅੰਕ ਡਿੱਗ ਕੇ 73,399.78 ਅਤੇ ਨਿਫਟੀ 246.90 ਅੰਕਾਂ ਦੇ ਨੁਕਸਾਨ ਦੇ ਨਾਲ 22,272.50 ’ਤੇ ਬੰਦ ਹੋਇਆ।

LEAVE A REPLY

Please enter your comment!
Please enter your name here