ਕਿਨਸ਼ਾਸਾ (ਕਾਂਗੋ) : ਅੱਤਵਾਦੀਆਂ ਨੇ ਪੂਰਬੀ ਕਾਂਗੋ ’ਚ ਘੱਟੋ-ਘੱਟ 11 ਲੋਕਾਂ ਦੀ ਹੱਤਿਆ ਕਰ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਇਸਲਾਮਿਕ ਸਟੇਟ ਨਾਲ ਜੁੜੇ ਹਮਲਾਵਰਾਂ ਨੇ ਲੋਕਾਂ ਨੂੰ ਮਾਰਨ ਤੋਂ ਬਾਅਦ ਵਾਹਨਾਂ ਨੂੰ ਵੀ ਅੱਗ ਲਗਾ ਦਿੱਤੀ। ਹਮਲਾਵਰਾਂ ਨੇ ਪੂਰਬੀ ਕਾਂਗੋ ਦੇ ਪਿੰਡਾਂ ’ਤੇ ਹਮਲਾ ਕੀਤਾ।
ਹਮਲਾਵਰਾਂ ਨੇ ਇਸ ਦੌਰਾਨ ਲੋਕਾਂ ਦੀ ਜਾਇਦਾਦ ’ਤੇ ਵੀ ਕਬਜ਼ਾ ਕਰ ਲਿਆ। ਇਸਲਾਮਿਕ ਸਟੇਟ ਨਾਲ ਜੁੜੇ ਕਈ ਸਮੂਹ ਯੂਗਾਂਡਾ ਦੇ ਆਲੇ-ਦੁਆਲੇ ਸਰਗਰਮ ਹਨ। ਸੰਯੁਕਤ ਰਾਸ਼ਟਰ ਨੇ ਹਾਲ ਹੀ ’ਚ ਕਿਹਾ ਸੀ ਕਿ ਇਸ ਸਾਲ ਖੇਤਰ ’ਚ ਅੱਤਵਾਦੀ ਹਮਲਿਆਂ ’ਚ ਕਰੀਬ 200 ਲੋਕ ਮਾਰੇ ਗਏ ਹਨ।




