32.7 C
Jalandhar
Saturday, July 27, 2024
spot_img

ਹਰਭਜਨ ਹਲਵਾਰਵੀ ਯਾਦਗਾਰੀ ਪੁਰਸਕਾਰ ਜਿੰਦਰ ਨੂੰ

ਜਲੰਧਰ (ਕੇਸਰ)-ਇਪਸਾ ਆਸਟ੍ਰੇਲੀਆ ਵੱਲੋਂ ਸਾਹਿਤ ਕਲਾ ਕੇਂਦਰ ਦੇ ਸਹਿਯੋਗ ਨਾਲ ਦਿੱਤਾ ਜਾਣ ਵਾਲਾ ਅੱਠਵਾਂ ਹਰਭਜਨ ਹਲਵਾਰਵੀ ਯਾਦਗਾਰੀ ਪੁਰਸਕਾਰ ਉੱਘੇ ਲੇਖਕ ਤੇ ਸਾਹਿਤਕ ਮੈਗਜ਼ੀਨ ‘ਸ਼ਬਦ’ ਦੇ ਸੰਪਾਦਕ ਜਿੰਦਰ ਨੂੰ ਦਿੱਤਾ ਜਾਵੇਗਾ। ਕੇਂਦਰ ਦੇ ਪ੍ਰਧਾਨ ਡਾ. ਗੋਪਾਲ ਸਿੰਘ ਬੁੱਟਰ ਅਨੁਸਾਰ ਇਸ ਸਨਮਾਨ ਸਮਾਰੋਹ ਦਾ ਆਯੋਜਨ ਇਪਸਾ ਅਤੇ ਕੇਂਦਰ ਵੱਲੋਂ 21 ਅਪ੍ਰੈਲ (ਐਤਵਾਰ) ਨੂੰ ਸਵੇਰੇ 11:30 ਵਜੇ ਦੇਸ਼ ਭਗਤ ਯਾਦਗਾਰ ਹਾਲ ਦੇ ਮੌਲਵੀ ਬਰਕਤਉੱਲਾ ਸੈਮੀਨਾਰ ਹਾਲ ਵਿਖੇ ਕੀਤਾ ਜਾ ਰਿਹਾ ਹੈ। ਪੰਜਾਬੀ ਦੇ ਬਹੁਪੱਖੀ ਲੇਖਕ ਬਲਦੇਵ ਸਿੰਘ ਸੜਕਨਾਮਾ ਬਤੌਰ ਮੁੱਖ ਮਹਿਮਾਨ ਸਮਾਗਮ ਵਿੱਚ ਸ਼ਿਰਕਤ ਕਰਨਗੇ। ਉਨ੍ਹ੍ਹ੍ਹਾ ਨਾਲ ਪ੍ਰੋ. ਗੁਰਭਜਨ ਗਿੱਲ, ਡਾ. ਗੁਰਇਕਬਾਲ ਸਿੰਘ, ਦੁਆਬਾ ਕਾਲਜ ਜਲੰਧਰ ਦੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਦੇ ਮੁਖੀ ਡਾ. ਹਰਜੀਤ ਸਿੰਘ, ਡਾ. ਹਰਜਿੰਦਰ ਸਿੰਘ ਅਟਵਾਲ ਅਤੇ ਕੁਲਬੀਰ ਸਿੰਘ ਸੰਘੇੜਾ ਪ੍ਰਧਾਨਗੀ ਮੰਡਲ ਵਿੱਚ ਸੁਸ਼ੋਭਿਤ ਹੋਣਗੇ। ਇਸ ਮੌਕੇ ਹਰਭਜਨ ਹਲਵਾਰਵੀ ਦੇ ਸ਼ਰੀਕ-ਇ-ਹਯਾਤ ਪਿ੍ਰਤਪਾਲ ਕੌਰ ਦੇ ਛੋਟੇ ਭਰਾ ਡਾ. ਨਵਤੇਜ ਸਿੰਘ ਦੇ ਸਹਿਯੋਗ ਨਾਲ ਜਿੰਦਰ ਨੂੰ 21000 ਹਜ਼ਾਰ ਦੀ ਨਕਦ ਰਾਸ਼ੀ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਤ ਕੀਤਾ ਜਾਵੇਗਾ। ਇਸ ਅਵਸਰ ’ਤੇ ਡਾਕਟਰ ਅਟਵਾਲ ਜਿੰਦਰ ਦੇ ਸਾਹਿਤਕ ਯੋਗਦਾਨ ਬਾਰੇ ਵਿਚਾਰ ਪ੍ਰਗਟਾਉਣਗੇ। ਸਮਾਗਮ ਦੇ ਦੂਜੇ ਪੜਾਅ ਵਿੱਚ ਹਾਜ਼ਰ ਸ਼ਾਇਰ ਆਪਣਾ ਕਲਾਮ ਪ੍ਰਸਤੁਤ ਕਰਨਗੇ। ਮੰਚ ਸੰਚਾਲਨ ਕੇਂਦਰ ਦੇ ਮੀਤ ਪ੍ਰਧਾਨ ਇੰਜ. ਮਨੋਹਰ ਖਹਿਰ ਅਤੇ ਜਨਰਲ ਸਕੱਤਰ ਨਰਿੰਦਰਪਾਲ ਕੰਗ ਕਰਨਗੇ। ਸਮਾਗਮ ਦੇ ਅਖੀਰ ਵਿੱਚ ਕੇਂਦਰ ਦੇ ਸਰਪ੍ਰਸਤ ਇਪਸਾ ਦੇ ਸੰਚਾਲਕ ਸਰਬਜੀਤ ਸੋਹੀ ਆਏ ਮਹਿਮਾਨਾਂ ਲਈ ਧੰਨਵਾਦੀ ਸ਼ਬਦ ਕਹਿਣਗੇ।

Related Articles

LEAVE A REPLY

Please enter your comment!
Please enter your name here

Latest Articles