ਨਵੀਂ ਦਿੱਲੀ : ਦਿੱਲੀ ਪੁਲਸ ਦੇ ਸਪੈਸ਼ਲ ਸੈੱਲ ਨੇ ਸਲਮਾਨ ਖਾਨ ਦੇ ਮੁੰਬਈ ਸਥਿਤ ਘਰ ਦੇ ਬਾਹਰ ਐਤਵਾਰ ਗੋਲੀਬਾਰੀ ਕਰਨ ਵਾਲੇ ਸ਼ੂਟਰਾਂ ਵਿੱਚੋਂ ਇਕ ਦੀ ਪਛਾਣ ਵਿਸ਼ਾਲ ਉਰਫ ਰਾਹੁਲ ਵਜੋਂ ਕੀਤੀ ਹੈ, ਜੋ ਗੁਰੂਗ੍ਰਾਮ ਦਾ ਰਹਿਣ ਵਾਲਾ ਹੈ। ਉਸ ਖਿਲਾਫ ਹਰਿਆਣਾ ਅਤੇ ਦਿੱਲੀ ’ਚ ਕਤਲ ਸਣੇ ਅੱਧੀ ਦਰਜਨ ਤੋਂ ਵੱਧ ਮਾਮਲੇ ਦਰਜ ਹਨ। ਵਿਸ਼ਾਲ ਹਾਲ ਹੀ ’ਚ ਜੇਲ੍ਹ ’ਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਨਿਰਦੇਸ਼ਾਂ ’ਤੇ ਰੋਹਤਕ ’ਚ ਸੱਟੇਬਾਜ਼ ਦੀ ਹੱਤਿਆ ’ਚ ਸ਼ਾਮਲ ਸੀ। ਇਸ ਤੋਂ ਇਲਾਵਾ ਇਸ ਸਾਲ 29 ਫਰਵਰੀ ਨੂੰ ਰੋਹਤਕ ’ਚ ਸੜਕ ਕਿਨਾਰੇ ਰੈਸਟੋਰੈਂਟ ’ਚ ਹੋਏ ਕਤਲ ’ਚ ਵਿਸ਼ਾਲ ਦੀ ਸ਼ਮੂਲੀਅਤ ਸੀ।