ਕਿਸਾਨ ਦਾ ਕਤਲ

0
152

ਜੰਡਿਆਲਾ ਗੁਰੂ : ਨੇੜਲੇ ਪਿੰਡ ਧੀਰੇਕੋਟ ਇੱਕ ਵਿਅਕਤੀ ਦਾ ਅਣਪਛਾਤਿਆਂ ਨੇ ਕਤਲ ਕਰ ਦਿੱਤਾ। ਬਚਿੱਤਰ ਸਿੰਘ ਨੇ ਦੱਸਿਆ ਉਸ ਦਾ ਵੱਡਾ ਭਰਾ ਸੁਖਦੇਵ ਸਿੰਘ ਉਰਫ ਲਾਡੀ (47) ਖੇਤੀਬਾੜੀ ਕਰਦਾ ਸੀ। ਭਰਜਾਈ ਰਣਜੀਤ ਕੌਰ ਨੇ ਦੱਸਿਆ ਕਿ ਸੁਖਦੇਵ ਸਿੰਘ ਦੇ ਮੋਬਾਈਲ ਉੱਪਰ ਤੜਕੇ ਕਰੀਬ 3.30 ਵਜੇ ਕਿਸੇ ਮਨੀ ਨਾਂ ਦੇ ਵਿਅਕਤੀ ਦਾ ਫੋਨ ਆ ਰਿਹਾ ਸੀ, ਜਿਸ ਕਾਰਨ ਸੁਖਦੇਵ ਸਿੰਘ ਤੜਕੇ 3.30 ਵਜੇ ਉੱਠ ਕੇ ਗਿਆ ਅਤੇ ਵਾਪਸ ਨਹੀਂ ਆਇਆ। ਲੱਭਣ ਲਈ ਖੇਤਾਂ ’ਚ ਗਏ ਤਾਂ ਉਸਦੀ ਲਾਸ਼ ਮੋਟਰ ਨੇੜੇ ਮੱਕੀ ਦੇ ਖੇਤ ’ਚ ਮਿਲੀ। ਉਸ ਦੇ ਸਰੀਰ ’ਤੇ ਤੇਜ਼ਧਾਰ ਹਥਿਆਰਾਂ ਦੇ ਨਿਸ਼ਾਨ ਸਨ। ਡੀ ਐੱਸ ਪੀ ਜੰਡਿਆਲਾ ਗੁਰੂ ਅਰਵਿੰਦਰ ਸਿੰਘ ਨੇ ਦੱਸਿਆ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ।

LEAVE A REPLY

Please enter your comment!
Please enter your name here