ਪਹਿਲੇ ਗੇੜ ਦੀ ਪੋਲਿੰਗ ਅੱਜ

0
91

ਨਵੀਂ ਦਿੱਲੀ : ਲੋਕ ਸਭਾ ਚੋਣਾਂ ਦੇ ਪਹਿਲੇ ਗੇੜ ਵਿਚ 21 ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ 102 ਹਲਕਿਆਂ ’ਚ ਸ਼ੁੱਕਰਵਾਰ ਵੋਟਾਂ ਪੈਣਗੀਆਂ। ਇਸਦੇ ਨਾਲ ਹੀ ਅਰੁਣਾਚਲ ਤੇ ਸਿੱਕਮ ਅਸੰਬਲੀ ਲਈ ਵੀ ਪੋਲਿੰਗ ਹੋਵੇਗੀ।
ਇਸੇ ਦੌਰਾਨ ਲੋਕ ਸਭਾ ਚੋਣਾਂ ਦੇ ਚੌਥੇ ਗੇੜ ਲਈ ਨਾਮਜ਼ਦਗੀ ਪ੍ਰਕਿਰਿਆ ਵੀਰਵਾਰ ਸ਼ੁਰੂ ਹੋ ਗਈ। ਤੀਜੇ ਗੇੜ ਵਿਚ 13 ਮਈ ਨੂੰ 96 ਸੀਟਾਂ ’ਤੇ ਵੋਟਿੰਗ ਹੋਵੇਗੀ। ਇਸ ਗੇੜ ਵਿਚ ਆਂਧਰਾ (25) ਅਤੇ ਤਿਲੰਗਾਨਾ (17) ਦੀਆਂ ਸਾਰੀਆਂ ਸੀਟਾਂ ’ਤੇ ਵੋਟਿੰਗ ਹੋਵੇਗੀ।
ਲੋਕ ਸਭਾ ਚੋਣਾਂ ਦੇ ਨਾਲ-ਨਾਲ ਆਂਧਰਾ ’ਚ 13 ਮਈ ਨੂੰ ਵਿਧਾਨ ਸਭਾ ਚੋਣਾਂ ਵੀ ਹੋਣੀਆਂ ਹਨ।

LEAVE A REPLY

Please enter your comment!
Please enter your name here