39.2 C
Jalandhar
Saturday, July 27, 2024
spot_img

ਭਾਜਪਾ ਸਾਂਸਦ ਨੂੰ ਬਲੈਕਮੇਲ ਕਰਨ ਦੇ ਦੋਸ਼ ’ਚ ਕੇਸ ਦਰਜ

ਲਖਨਊ : ਹਜ਼ਰਤਗੰਜ ਥਾਣੇ ’ਚ ਉਸ ਔਰਤ ਸਮੇਤ ਛੇ ਲੋਕਾਂ ਖਿਲਾਫ ਐੱਫ ਆਈ ਆਰ ਦਰਜ ਕੀਤੀ ਗਈ ਹੈ, ਜਿਸ ਨੇ ਦਾਅਵਾ ਕੀਤਾ ਸੀ ਕਿ ਭਾਜਪਾ ਸਾਂਸਦ ਰਵੀ ਕਿਸ਼ਨ ਉਸ ਦੀ ਧੀ ਦਾ ਪਿਤਾ ਹੈ। ਇਹ ਐੱਫ ਆਈ ਆਰ ਰਵੀ ਕਿਸ਼ਨ ਦੀ ਪਤਨੀ ਪ੍ਰੀਤੀ ਸ਼ੁਕਲਾ ਦੀ ਸ਼ਿਕਾਇਤ ’ਤੇ ਦਰਜ ਕੀਤੀ ਗਈ। ਐੱਫ ਆਈ ਆਰ ’ਚ ਔਰਤ ਅਪਰਨਾ ਠਾਕੁਰ ਤੋਂ ਇਲਾਵਾ ਉਸ ਦੇ ਪਤੀ ਰਾਜੇਸ਼ ਸੋਨੀ, ਬੇਟੀ ਸੇਨੋਵਾ ਸੋਨੀ, ਬੇਟੇ ਸੋਨਕ ਸੋਨੀ, ਸਮਾਜਵਾਦੀ ਪਾਰਟੀ ਦੇ ਨੇਤਾ ਵਿਵੇਕ ਕੁਮਾਰ ਪਾਂਡੇ ਅਤੇ ਪੱਤਰਕਾਰ ਖੁਰਸ਼ੀਦ ਖਾਨ ਦਾ ਨਾਂਅ ਸ਼ਾਮਲ ਹੈ। ਪ੍ਰੀਤੀ ਨੇ ਇਹ ਵੀ ਦੋਸ਼ ਲਗਾਇਆ ਹੈ ਕਿ ਅਪਰਨਾ ਸੋਨੀ ਉਰਫ ਅਪਰਨਾ ਠਾਕੁਰ ਨੇ ਉਸ ਨੂੰ ਧਮਕੀ ਦਿੱਤੀ ਸੀ ਕਿ ਉਸ ਦੇ ਅੰਡਰਵਰਲਡ ਨਾਲ ਸੰਬੰਧ ਹਨ। ਉਸ ਨੇ ਕਥਿਤ ਤੌਰ ’ਤੇ 20 ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਸੀ ਅਤੇ ਧਮਕੀ ਦਿੱਤੀ ਸੀ ਕਿ ਜੇ ਮੰਗ ਪੂਰੀ ਨਾ ਕੀਤੀ ਤਾਂ ਉਹ ਰਵੀ ਕਿਸ਼ਨ ਨੂੰ ਬਲਾਤਕਾਰ ਦੇ ਝੂਠੇ ਕੇਸ ’ਚ ਫਸਾ ਕੇ ਉਸ ਦਾ ਅਕਸ ਖਰਾਬ ਕਰ ਦੇਵੇਗੀ। ਭਾਜਪਾ ਨੇ ਰਵੀ ਕਿਸ਼ਨ ਨੂੰ ਲੋਕ ਸਭਾ ਚੋਣਾਂ ਲਈ ਗੋਰਖਪੁਰ ਤੋਂ ਚੋਣ ਲੜਨ ਲਈ ਮੁੜ ਨਾਮਜ਼ਦ ਕੀਤਾ ਹੈ।

Related Articles

LEAVE A REPLY

Please enter your comment!
Please enter your name here

Latest Articles