ਜਲੰਧਰ (ਸ਼ੈਲੀ ਐਲਬਰਟ)-ਜਲੰਧਰ ਕਮਿਸ਼ਨਰੇਟ ਪੁਲਸ ਨੇ ਜੱਗੂ ਭਗਵਾਨਪੁਰੀਆ ਗੈਂਗ ਦੇ ਤਿੰਨ ਖ਼ਤਰਨਾਕ ਗੈਂਗਸਟਰਾਂ ਨੂੰ ਗਿ੍ਰਫ਼ਤਾਰ ਕਰਕੇ ਉਨ੍ਹਾਂ ਕੋਲੋਂ ਤਿੰਨ ਪਿਸਤੌਲ ਅਤੇ ਛੇ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ।ਪੁਲਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਪੁਲਸ ਨੂੰ ਸੂਹ ਮਿਲੀ ਸੀ ਕਿ ਗੈਂਗਸਟਰ ਸ਼ਹਿਰ ਵਿੱਚ ਕਿਸੇ ਵਾਰਦਾਤ ਦੀ ਯੋਜਨਾ ਬਣਾ ਰਹੇ ਹਨ। ਪੁਲਸ ਨੇ ਜਾਲ ਵਿਛਾ ਕੇ ਗੁਰਦੁਆਰਾ ਅਰਬਨ ਅਸਟੇਟ ਫੇਜ਼-1 ਦੇ ਨੇੜਿਓਂ ਲਲਿਤ ਉਰਫ਼ ਲੱਕੀ ਵਾਸੀ ਗੜ੍ਹਾ ਨੂੰ ਇਕ ਦੇਸੀ ਪਿਸਤੌਲ ਸਮੇਤ ਗਿ੍ਰਫ਼ਤਾਰ ਕਰ ਲਿਆ।ਜਾਂਚ ਦੌਰਾਨ ਲਲਿਤ ਨੇ ਖੁਲਾਸਾ ਕੀਤਾ ਕਿ ਉਸ ਦੇ ਦੋਸਤਾਂ ਨੇ ਨਿਖਿਲ ਉਰਫ ਭੋਲੂ ਅਤੇ ਪਾਰਸਦੀਪ ਨਾਲ ਬੀਤੀ 14 ਮਾਰਚ ਨੂੰ ਅੰਮਿ੍ਰਤਸਰ ਵਿਖੇ ਰਾਜਦੀਪ ਸੇਠੀ ਉਰਫ ਵੀਨੂੰ ਦਾ ਕਤਲ ਕੀਤਾ ਸੀ।ਅੰਮਿ੍ਰਤਸਰ ਪੁਲਸ ਨੇ ਸਾਹਿਲਪ੍ਰੀਤ ਉਰਫ਼ ਸੋਹੀ, ਅਭੀ ਗਿੱਲ ਅਤੇ ਸੰਜੂ ਰੰਧਾਵਾ ਨੂੰ ਇਸ ਮਾਮਲੇ ਵਿੱਚ ਗਿ੍ਰਫ਼ਤਾਰ ਕਰ ਲਿਆ ਹੈ, ਪਰ ਨਿਖਿਲ ਅਤੇ ਪਾਰਸਦੀਪ ਫਰਾਰ ਸਨ।ਪੁਲਸ ਕਮਿਸ਼ਨਰ ਨੇ ਦੱਸਿਆ ਕਿ ਪੁਲਸ ਨੇ ਭੋਲੂ ਅਤੇ ਪਾਰਸਦੀਪ ਸਿੰਘ ਨੂੰ ਮੱਧ ਪ੍ਰਦੇਸ਼ ਦੇ ਮੁਰੈਨਾ ਜ਼ਿਲ੍ਹੇ ਤੋਂ ਗਿ੍ਰਫ਼ਤਾਰ ਕੀਤਾ ਹੈ। ਪੁਲਸ ਕਮਿਸ਼ਨਰ ਨੇ ਦੱਸਿਆ ਕਿ ਉਨ੍ਹਾਂ ਕੋਲੋਂ ਦੋ ਗੈਰ-ਕਾਨੂੰਨੀ ਦੇਸੀ ਹਥਿਆਰ ਬਰਾਮਦ ਕੀਤੇ ਗਏ ਹਨ। ਨਿਖਿਲ ਅਤੇ ਪਾਰਸਦੀਪ ਦੋਵੇਂ ਜੱਗੂ ਭਗਵਾਨਪੁਰੀਆ ਗੈਂਗ ਵਿੱਚ ਸਰਗਰਮੀ ਨਾਲ ਕੰਮ ਕਰਦੇ ਸਨ। ਿ