45 C
Jalandhar
Friday, June 14, 2024
spot_img

ਫਰੀਦਕੋਟ ਤੋਂ ਉਮੀਦਵਾਰ ਬਾਰੇ ਫੈਸਲੇ ਲਈ ਭਲਕੇ ਮੀਟਿੰਗ

ਫਰੀਦਕੋਟ (ਗੁਰਪ੍ਰੀਤ ਸਿੰਘ ਬੇਦੀ, ਐਲਿਗਜ਼ੈਂਡਰ ਡਿਸੂਜ਼ਾ)
ਸੀ ਪੀ ਆਈ ਪੰਜਾਬ ਵੱਲੋਂ ਸੂਬੇ ਵਿੱਚ ਜੋ ਤਿੰਨ ਸੀਟਾਂ ਲੜਨ ਦਾ ਫੈਸਲਾ ਕੀਤਾ ਗਿਆ ਹੈ, ਉਨ੍ਹਾਂ ਵਿੱਚ ਫਰੀਦਕੋਟ ਦੀ ਰਿਜ਼ਰਵ ਸੀਟ ਵੀ ਸ਼ਾਮਿਲ ਹੈ। ਪਾਰਟੀ ਦੇ ਕੌਮੀ ਕੌਂਸਲ ਮੈਂਬਰ ਅਤੇ ਸਾਬਕਾ ਵਿਧਾਇਕ ਹਰਦੇਵ ਅਰਸ਼ੀ ਅਤੇ ਜ਼ਿਲ੍ਹਾ ਸਕੱਤਰ ਅਸ਼ੋਕ ਕੌਸ਼ਲ ਨੇ ਦੱਸਿਆ ਕਿ ਫਰੀਦਕੋਟ ਸੀਟ ਤੋਂ ਪਾਰਟੀ ਦੇ ਉਮੀਦਵਾਰ ਦਾ ਫੈਸਲਾ ਕਰਨ ਲਈ ਜ਼ਿਲਾ ਕੌਂਸਲ ਫਰੀਦਕੋਟ ਦੀ ਹੰਗਾਮੀ ਮੀਟਿੰਗ 23 ਅਪ੍ਰੈਲ ਨੂੰ ਫਰੀਦਕੋਟ ਦੇ ਸ਼ਹੀਦ ਕਾਮਰੇਡ ਅਮੋਲਕ ਭਵਨ ਵਿਖੇ ਸੱਦ ਲਈ ਗਈ ਹੈ। ਭਾਵੇਂ ਇਹ ਸੀਟ ਚਾਰ ਜ਼ਿਲ੍ਹਿਆਂ ਵਿੱਚ ਫੈਲੀ ਹੋਈ ਹੈ, ਪਰ ਉਮੀਦਵਾਰ ਦੀ ਚੋਣ ਵਿੱਚ ਫਰੀਦਕੋਟ ਜ਼ਿਲ੍ਹੇ ਦੀ ਰਾਇ ਨੂੰ ਕਾਫ਼ੀ ਅਹਿਮੀਅਤ ਦਿੱਤੇ ਜਾਣ ਦੀ ਸੰਭਾਵਨਾ ਹੈ। ਪਾਰਟੀ ਵੱਲੋਂ ਪਹਿਲਾਂ ਵੀ ਇਹ ਸੀਟ ਲੜੀ ਗਈ ਹੈ ਅਤੇ ਪਾਰਟੀ ਦਾ ਖੇਤ ਮਜ਼ਦੂਰਾਂ, ਨਰੇਗਾ ਵਰਕਰਾਂ, ਕਿਸਾਨਾਂ, ਇਸਤਰੀ ਸਭਾ, ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵਿੱਚ ਚੰਗਾ ਅਧਾਰ ਹੋਣ ਕਰਕੇ ਪਾਰਟੀ ਚੰਗੀ ਲੜਾਈ ਦੇਣ ਦੀ ਪੁਜ਼ੀਸ਼ਨ ਵਿੱਚ ਹੈ। ਪੰਜਾਬ ਖੇਤ ਮਜ਼ਦੂਰ ਸਭਾ ਜ਼ਿਲ੍ਹਾ ਫਰੀਦਕੋਟ ਦੇ ਪ੍ਰਧਾਨ ਗੁਰਨਾਮ ਸਿੰਘ ਮਾਨੀ ਸਿੰਘ ਵਾਲਾ, ਗੋਰਾ ਪਿਪਲੀ, ਜਗਤਾਰ ਸਿੰਘ ਭਾਣਾ, ਸੁਖਦਰਸ਼ਨ ਰਾਮ ਔਲਖ, ਬਲਵੀਰ ਸਿੰਘ ਔਲਖ, ਕੁਲ ਹਿੰਦ ਕਿਸਾਨ ਸਭਾ ਦੇ ਜ਼ਿਲਾ ਪ੍ਰਧਾਨ ਸੁਖਜਿੰਦਰ ਸਿੰਘ ਤੂੰਬੜਭੰਨ, ਵਪਾਰ ਮੰਡਲ ਦੇ ਬਜ਼ੁਰਗ ਆਗੂ ਸ਼ਾਮ ਸੁੰਦਰ, ਟਰੇਡ ਯੂਨੀਅਨ ਏਟਕ ਨਾਲ ਸੰਬੰਧਤ ਪੈਨਸ਼ਨਰ ਆਗੂ ਕੁਲਵੰਤ ਸਿੰਘ ਚਾਨੀ, ਸੋਮ ਨਾਥ ਅਰੋੜਾ, ਸੁਖਚਰਨ ਸਿੰਘ ਪੀ ਆਰ ਟੀ ਸੀ, ਹਰਪਾਲ ਮਚਾਕੀ, ਨਛੱਤਰ ਸਿੰਘ ਭਾਣਾ ਅਤੇ ਪੰਜਾਬ ਇਸਤਰੀ ਸਭਾ ਦੇ ਮਨਜੀਤ ਕੌਰ ਅਤੇ ਸ਼ਸ਼ੀ ਸ਼ਰਮਾ ਨੇ ਸਾਂਝੇ ਬਿਆਨ ਵਿੱਚ ਕਿਹਾ ਕਿ ਮਿਹਨਤਕਸ਼ ਅਵਾਮ ਦੇ ਹੱਕਾਂ ਲਈ ਲਗਾਤਾਰ ਸੰਘਰਸ਼ ਅਤੇ ਕੁਰਬਾਨੀਆਂ ਕਰਨ ਵਾਲੀ ਭਾਰਤੀ ਕਮਿਊਨਿਸਟ ਪਾਰਟੀ ਦੇ ਉਮੀਦਵਾਰ ਦੀ ਡਟ ਕੇ ਤਨ, ਮਨ ਅਤੇ ਧਨ ਨਾਲ ਮਦਦ ਕੀਤੀ ਜਾਵੇਗੀ। ਵਰਨਣਯੋਗ ਹੈ ਕਿ ਸੀ ਪੀ ਆਈ ਅਤੇ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਬਾਕੀ ਦੇਸ਼ ਵਾਂਗ ਪੰਜਾਬ ਵਿੱਚ ਵੀ ਮਿਲ ਕੇ ਇਹ ਚੋਣਾਂ ਲੜ ਰਹੀਆਂ ਹਨ।

Related Articles

LEAVE A REPLY

Please enter your comment!
Please enter your name here

Latest Articles