27.9 C
Jalandhar
Sunday, September 8, 2024
spot_img

ਮੁਈਜ਼ੂ ਦੀ ਪਾਰਟੀ ਦੀ ਵੱਡੀ ਜਿੱਤ

ਮਾਲੇ : ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮੁਈਜ਼ੂ ਦੀ ਪਾਰਟੀ ਨੇ ਸੰਸਦੀ ਚੋਣਾਂ ’ਚ 70 ਸੀਟਾਂ ਜਿੱਤ ਕੇ ਭਾਰੀ ਬਹੁਮਤ ਹਾਸਲ ਕਰ ਲਿਆ ਹੈ। ਇਸ ਚੋਣ ਨੂੰ ਰਾਸ਼ਟਰਪਤੀ ਮੁਈਜ਼ੂ ਲਈ ਬਹੁਤ ਅਹਿਮ ਮੰਨਿਆ ਜਾ ਰਿਹਾ ਹੈ, ਜਿਨ੍ਹਾਂ ਦੀਆਂ ਨੀਤੀਆਂ ’ਤੇ ਭਾਰਤ ਅਤੇ ਚੀਨ ਦੀ ਨਜ਼ਰ ਰਹਿੰਦੀ ਹੈ। ਮੁਈਜ਼ੂ ਦੀ ਪੀਪਲਜ਼ ਨੈਸ਼ਨਲ ਕਾਂਗਰਸ (ਪੀ ਐੱਨ ਸੀ) ਨੇ 20ਵੀਂ ‘ਪੀਪਲਜ਼ ਮਜਲਿਸ’ (ਸੰਸਦ) ’ਚ 93 ਵਿੱਚੋਂ 70 ਸੀਟਾਂ ਜਿੱਤੀਆਂ। ਇਸ ਨਾਲ ਉਸ ਨੂੰ ਸੰਵਿਧਾਨ ’ਚ ਸੋਧ ਕਰਨ ਦੀ ਸ਼ਕਤੀ ਮਿਲ ਗਈ ਹੈ। ਮੁਈਜ਼ੂ ਨੂੰ ਚੀਨ ਨਵਾਜ਼ ਸਮਝਿਆ ਜਾਂਦਾ ਹੈ।
ਈਰਾਨੀ ਰਾਸ਼ਟਰਪਤੀ ਪਾਕਿਸਤਾਨ ਦੌਰੇ ’ਤੇ
ਇਸਲਾਮਾਬਾਦ : ਈਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਾਇਸੀ ਸੋਮਵਾਰ ਪਾਕਿਸਤਾਨ ਦੀ ਸਿਖਰਲੀ ਲੀਡਰਸ਼ਿਪ ਨੂੰ ਮਿਲਣ ਲਈ ਤਿੰਨ ਦਿਨਾਂ ਸਰਕਾਰੀ ਦੌਰੇ ’ਤੇ ਇੱਥੇ ਪਹੁੰਚੇ। ਪਾਕਿਸਤਾਨ ਵਿੱਚ 8 ਫਰਵਰੀ ਨੂੰ ਹੋਈਆਂ ਆਮ ਚੋਣਾਂ ਤੋਂ ਬਾਅਦ ਕਿਸੇ ਵੀ ਦੇਸ਼ ਦੇ ਮੁਖੀ ਦੀ ਇਹ ਪਹਿਲੀ ਯਾਤਰਾ ਹੈ।
ਪਹਿਲੀ ਸੀਟ ਭਾਜਪਾ ਦੀ
ਅਹਿਮਦਾਬਾਦ : ਗੁਜਰਾਤ ਦੇ ਸੂਰਤ ਲੋਕ ਸਭਾ ਹਲਕੇ ਦੀ ਚੋਣ ਭਾਜਪਾ ਦੇ ਉਮੀਦਵਾਰ ਨੇ ਬਿਨਾਂ ਮੁਕਾਬਲਾ ਜਿੱਤ ਲਈ ਹੈ। ਕਾਂਗਰਸ ਦੇ ਉਮੀਦਵਾਰ ਨੀਲੇਸ਼ ਕੁੰਭਾਣੀ ਦੇ ਕਾਗਜ਼ ਗਵਾਹਾਂ ਦੇ ਨਾਂਅ ਤੇ ਦਸਤਖਤਾਂ ਵਿਚ ਨੁਕਸ ਕਾਰਨ ਰੱਦ ਕਰ ਦਿੱਤੇ ਗਏ ਸਨ ਤੇ ਹੋਰਨਾਂ ਨੇ ਨਾਂਅ ਵਾਪਸ ਲੈ ਲਏ। ਸਿਰਫ ਭਾਜਪਾ ਦੇ ਹੀ ਮੁਕੇਸ਼ ਦਲਾਲ ਮੈਦਾਨ ਵਿਚ ਰਹਿ ਗਏ ਸਨ।

Related Articles

LEAVE A REPLY

Please enter your comment!
Please enter your name here

Latest Articles