ਗੁਕੇਸ਼ ਨੇ ਇਤਿਹਾਸ ਰਚਿਆ

0
161

ਟੋਰਾਂਟੋ : ਭਾਰਤ ਦੇ 17 ਸਾਲਾ ਗ੍ਰੈਂਡਮਾਸਟਰ ਡੀ ਗੁਕੇਸ਼ ਨੇ ਕੈਂਡੀਡੇਟਸ ਸ਼ਤਰੰਜ ਟੂਰਨਾਮੈਂਟ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ ਤੇ ਵਿਸ਼ਵ ਚੈਂਪੀਅਨਸ਼ਿਪ ਖਿਤਾਬ ਲਈ ਸਭ ਤੋਂ ਘੱਟ ਉਮਰ ਦਾ ਚੈਲੇਂਜਰ ਬਣ ਗਿਆ। ਉਸ ਨੇ ਗੈਰੀ ਕਾਸਪਾਰੋਵ ਦਾ 40 ਸਾਲ ਪੁਰਾਣਾ ਰਿਕਾਰਡ ਤੋੜ ਦਿੱਤਾ। ਗੁਕੇਸ਼ ਨੇ 14ਵੇਂ ਅਤੇ ਆਖਰੀ ਦੌਰ ’ਚ ਅਮਰੀਕਾ ਦੇ ਹਿਕਾਰੂ ਨਾਕਾਮੁਰਾ ਨਾਲ ਡਰਾਅ ਖੇਡਿਆ। ਚੇਨਈ ਦੇ ਰਹਿਣ ਵਾਲੇ ਗੁਕੇਸ਼ ਨੇ ਕਾਸਪਾਰੋਵ ਦਾ ਰਿਕਾਰਡ ਤੋੜਿਆ। ਕਾਸਪਾਰੋਵ 1984 ’ਚ 22 ਸਾਲਾਂ ਦਾ ਸੀ, ਜਦੋਂ ਉਸ ਨੇ ਵਿਸ਼ਵ ਚੈਂਪੀਅਨਸ਼ਿਪ ਖਿਤਾਬ ਲਈ ਰੂਸ ਦੇ ਅਨਾਤੋਲੀ ਕਾਰਪੋਵ ਨੂੰ ਚੁਣੌਤੀ ਦਿੱਤੀ ਸੀ।
ਅਮਰੀਕੀ ਸੰਸਥਾ ਨੇ ਸੀ ਏ ਏ ’ਤੇ ਸ਼ੰਕਾ ਪ੍ਰਗਟਾਈ
ਵਾਸ਼ਿੰਗਟਨ : ਅਮਰੀਕੀ ਸੰਸਦ ਦੀ ਆਜ਼ਾਦ ਖੋਜ ਇਕਾਈ ਵੱਲੋਂ ਜਾਰੀ ਕੀਤੀ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਭਾਰਤ ਵਿਚ ਇਸ ਸਾਲ ਲਾਗੂ ਕੀਤੇ ਨਾਗਰਿਕਤਾ ਸੋਧ ਕਾਨੂੰਨ (ਸੀ ਏ ਏ) ਵਿਚਲੀਆਂ ਵਿਵਸਥਾਵਾਂ ਭਾਰਤੀ ਸੰਵਿਧਾਨ ਦੀਆਂ ਕੁਝ ਧਾਰਾਵਾਂ ਦੀ ਉਲੰਘਣਾ ਕਰ ਸਕਦੀਆਂ ਹਨ। ਸੀ ਏ ਏ ਨੂੰ ਇਸ ਸਾਲ ਮਾਰਚ ’ਚ ਭਾਰਤ ਦੇ ਨਾਗਰਿਕਤਾ ਕਾਨੂੰਨ 1955 ’ਚ ਸੋਧ ਕਰਕੇ ਲਾਗੂ ਕੀਤਾ ਗਿਆ। ਕਾਂਗਰੇਸ਼ਨਲ ਰਿਸਰਚ ਸਰਵਿਸ ਦੀ ‘ਇਨ ਫੋਕਸ’ ਰਿਪੋਰਟ ’ਚ ਦਾਅਵਾ ਕੀਤਾ ਗਿਆ ਹੈ ਕਿ ਸੀ ਏ ਏ ਦੀਆਂ ਮੁੱਖ ਵਿਵਸਥਾਵਾਂ ਭਾਰਤੀ ਸੰਵਿਧਾਨ ਦੀਆਂ ਕੁਝ ਧਾਰਾਵਾਂ ਦੀ ਉਲੰਘਣਾ ਕਰ ਸਕਦੀਆਂ ਹਨ।

LEAVE A REPLY

Please enter your comment!
Please enter your name here