27.9 C
Jalandhar
Sunday, September 8, 2024
spot_img

ਮੋਨੂੰ ’ਤੇ ਜ਼ਮਾਨਤ ਸ਼ਰਤ ਦੀ ਉਲੰਘਣਾ ਦਾ ਦੋਸ਼

ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਸੋਮਵਾਰ ਕਿਹਾ ਕਿ ਲਖੀਮਪੁਰ ਖੀਰੀ ਹਿੰਸਾ ਮਾਮਲੇ ਦੇ ਮੁਲਜ਼ਮਾਂ ਵਿੱਚੋਂ ਇੱਕ ਕੇਂਦਰੀ ਮੰਤਰੀ ਅਜੈ ਕੁਮਾਰ ਮਿਸ਼ਰਾ ਦਾ ਪੁੱਤਰ ਆਸ਼ੀਸ਼ ਮਿਸ਼ਰਾ ਮੋਨੂੰ ਜੇ ਸਿਆਸੀ ਸਮਾਗਮਾਂ ’ਚ ਸ਼ਾਮਲ ਹੁੰਦਾ ਹੈ ਤਾਂ ਇਹ ਉਸ ਦੀ ਜ਼ਮਾਨਤ ਦੀਆਂ ਸ਼ਰਤਾਂ ਦੀ ਉਲੰਘਣਾ ਹੋਵੇਗੀ। ਪਿਛਲੇ ਸਾਲ 25 ਜਨਵਰੀ ਨੂੰ ਸੁਪਰੀਮ ਕੋਰਟ ਨੇ ਲਖੀਮਪੁਰ ਖੀਰੀ ’ਚ 2021 ’ਚ ਹਿੰਸਾ ਦੀ ਮੰਦਭਾਗੀ ਭਿਆਨਕ ਘਟਨਾ, ਜਿਸ ’ਚ ਅੱਠ ਵਿਅਕਤੀਆਂ ਦੀ ਮੌਤ ਹੋ ਗਈ ਸੀ, ਵਿਚ ਮੋਨੂੰ ਨੂੰ ਅੰਤਰਮ ਜ਼ਮਾਨਤ ਦਿੱਤੀ ਅਤੇ ਉਸ ਨੂੰ ਇਸ ਮਿਆਦ ਦੌਰਾਨ ਉੱਤਰ ਪ੍ਰਦੇਸ਼ ਜਾਂ ਦਿੱਲੀ ’ਚ ਨਾ ਰਹਿਣ ਲਈ ਕਿਹਾ ਸੀ।
ਜਸਟਿਸ ਸੂਰੀਆ ਕਾਂਤ ਅਤੇ ਜਸਟਿਸ ਪੀ ਐੱਸ ਨਰਸਿਮਹਾ ਦੀ ਬੈਂਚ ਅੱਗੇ ਪੀੜਤਾਂ ਦੇ ਵਕੀਲ ਪ੍ਰਸ਼ਾਂਤ ਭੂਸ਼ਣ ਨੇ ਦੋਸ਼ ਲਾਇਆ ਕਿ ਮੋਨੂੰ ਸਿਆਸੀ ਸਮਾਗਮਾਂ ’ਚ ਸ਼ਿਰਕਤ ਕਰ ਰਹੇ ਹਨ ਅਤੇ ਇੱਕ ਸਮਾਗਮ ’ਚ ਉਸ ਨੇ ਟਰਾਈਸਾਈਕਲ ਵੰਡੇ। ਬੈਂਚ ਨੇ ਜ਼ੁਬਾਨੀ ਤੌਰ ’ਤੇ ਕਿਹਾ, ‘ਜੇ ਉਹ ਸਰੀਰਕ ਤੌਰ ’ਤੇ ਹਾਜ਼ਰ ਹੋ ਰਿਹਾ ਹੈ ਤਾਂ ਇਹ ਯਕੀਨੀ ਤੌਰ ’ਤੇ ਉਲੰਘਣਾ ਹੈ। ਭੂਸ਼ਣ ਨੇ ਕਿਹਾ ਕਿ ਮੋਨੂੰ ਸਿਖਰਲੀ ਅਦਾਲਤ ਦੁਆਰਾ ਤੈਅ ਜ਼ਮਾਨਤ ਸ਼ਰਤ ਦੀ ਉਲੰਘਣਾ ਕਰ ਰਿਹਾ ਹੈ, ਜਿਸ ’ਚ ਕਿਹਾ ਗਿਆ ਸੀ ਕਿ ਉਹ ਸਿਰਫ ਮੁਕੱਦਮੇ ਲਈ ਉੱਤਰ ਪ੍ਰਦੇਸ਼ ’ਚ ਦਾਖਲ ਹੋ ਸਕਦਾ ਹੈ ਪਰ ਉਸ ਨੇ ਹਾਲ ਹੀ ’ਚ ਉੱਤਰ ਪ੍ਰਦੇਸ਼ ’ਚ ਟਰਾਈਸਾਈਕਲ ਵੰਡਣ ਦੇ ਵੱਖ-ਵੱਖ ਸਮਾਗਮਾਂ ’ਚ ਹਿੱਸਾ ਲਿਆ ਹੈ। ਮੋਨੂੰ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਸਿਧਾਰਥ ਦਵੇ ਨੇ ਇਸ ਦਾ ਸਖਤ ਵਿਰੋਧ ਕੀਤਾ।

Related Articles

LEAVE A REPLY

Please enter your comment!
Please enter your name here

Latest Articles