ਅਮਰੀਕਾ ਵੀ ਮੁਹੱਲਾ ਕਲੀਨਿਕ ਦਾ ਮਾਡਲ ਮੰਗ ਰਿਹੈ : ਮਾਨ

0
335

ਚੰਡੀਗੜ੍ਹ (ਗੁਰਜੀਤ ਬਿੱਲਾ)
ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਨੀਵਾਰ ਨੂੰ ਮੋਹਾਲੀ ਦੇ ਫੇਜ਼-5 ਸਥਿਤ ਆਮ ਆਦਮੀ ਕਲੀਨਿਕ ਦਾ ਦੌਰਾ ਕਰਕੇ ਅਗਾਊਾ ਤਿਆਰੀਆਂ ਅਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਤਸੱਲੀ ਪ੍ਰਗਟ ਕੀਤੀ | ਇਸ ਤੋਂ ਬਾਅਦ ਉਨ੍ਹਾ ਕਿਹਾ ਕਿ ਦੇਸ਼ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ‘ਤੇ 15 ਅਗਸਤ ਨੂੰ 75 ਆਮ ਆਦਮੀ ਕਲੀਨਿਕ ਸ਼ੁਰੂ ਕਰੇਗੀ | ਇਸ ‘ਚ ਟੈਸਟ ਦੇ 41 ਕਿਸਮ ਦੇ ਪੈਕੇਜ ਮਿਲਣਗੇ | 100 ਕਿਸਮ ਤੋਂ ਜ਼ਿਆਦਾ ਦੇ ਟੈਸਟ ਇੱਥੇ ਉਪਲਬੱਧ ਹੋਣਗੇ | ਆਮ ਆਦਮੀ ਕਲੀਨਿਕ ‘ਚ ਮੁਫ਼ਤ ਇਲਾਜ਼ ਹੋਵੇਗਾ | ਉਨ੍ਹਾਂ ਕਿਹਾ ਕਿ ਇਹ ਵੱਡੀ ਪ੍ਰਾਪਤੀ ਹੈ ਕਿ ਦਿੱਲੀ ‘ਚ ਮੁਹੱਲਾ ਕਲੀਨਿਕ ਵੇਖਣ ਲਈ ਵੱਖ-ਵੱਖ ਦੇਸ਼ਾਂ ਦੇ ਰਾਜਦੂਤ ਆ ਰਹੇ ਹਨ | ਉਨ੍ਹਾਂ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਜਿਸ ਤਰ੍ਹਾਂ ਇਹ ਕ੍ਰਾਂਤੀ ਲਿਆਂਦੀ ਹੈ, ਅਮਰੀਕਾ ਵੀ ਸੋਚ ਰਿਹਾ ਹੈ ਕਿ ਸਾਨੂੰ ਮੁਹੱਲਾ ਕਲੀਨਿਕਾਂ ਦਾ ਮਾਡਲ ਦਿਓ, ਅਸੀਂ ਵੀ ਇਲਾਜ ਦਾ ਪ੍ਰਬੰਧ ਨੇੜੇ ਕਰ ਸਕੀਏ |
ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਕਲੀਨਿਕ ‘ਚ ਇੱਕ ਐੱਮ ਬੀ ਬੀ ਐੱਲ ਡਾਕਟਰ, ਇੱਕ ਫਾਰਮਾਸਿਸਟ, ਇੱਕ ਨਰਸ ਅਤੇ ਇੱਕ ਸਫਾਈ ਸੇਵਕ ਸਮੇਤ 4 ਤੋਂ 5 ਮੁਲਾਜ਼ਮ ਹੋਣਗੇ | ਆਮ ਆਦਮੀ ਕਲੀਨਿਕ ਏਅਰਕੰਡੀਸ਼ਡ ਹੋਵੇਗਾ | ਕਈ ਥਾਵਾਂ ਡਿਸਪੈਂਸਰੀ ਤਾਂ ਕਈ ਥਾਂ ‘ਤੇ ਐੱਨ ਆਰ ਆਈ ਜਗ੍ਹਾ ਦੇ ਰਹੇ ਹਨ | ਜੋ ਪਹਿਲਾਂ ਆਵੇਗਾ, ਉਸ ਨੂੰ ਟੋਕਨ ਦਿੱਤਾ ਜਾਵੇਗਾ | ਇਸ ਲਈ ਆਨਲਾਈਨ ਅਪਾਇੰਟਮੈਂਟ ਦੀ ਵੀ ਸੁਵਿਧਾ ਮਿਲੇਗੀ | ਉਸੇ ਹਿਸਾਬ ਨਾਲ ਡਾਕਟਰ ਮਰੀਜ਼ਾਂ ਨੂੰ ਦੇਖੇਗਾ | ਪਿੰਡਾਂ ‘ਚ ਕਿਤੇ ਡਿਸਪੈਂਸਰੀ, ਕਿਤੇ ਦਵਾਈਆਂ ਤੇ ਕਿਤੇ ਡਾਕਟਰ ਹੀ ਨਹੀਂ ਹਨ | ਇਨ੍ਹਾਂ ਕਲੀਨਿਕਾਂ ‘ਚ ਸਭ ਕੁਝ ਮਿਲੇਗਾ | ਜੇਕਰ ਟੈਸਟ ‘ਚ ਕੋਈ ਵੱਡੀ ਬਿਮਾਰੀ ਆਈ ਤਾਂ ਉਸ ਨੂੰ ਰੈਫਰ ਕੀਤਾ ਜਾਵੇਗਾ | ਭਗਵੰਤ ਮਾਨ ਨੇ ਕਿਹਾ ਕਿ 90 ਫੀਸਦੀ ਤੋਂ ਜ਼ਿਆਦਾ ਲੋਕਾਂ ਨੂੰ ਇਸ ਦਾ ਲਾਭ ਮਿਲੇਗਾ | ਉਨ੍ਹਾ ਨੂੰ ਪ੍ਰਾਈਵੇਟ ਹਸਪਤਾਲ ਜਾਂ ਪੀ ਜੀ ਆਈ ਜਾਣ ਦੀ ਜ਼ਰੂਰਤ ਨਹੀਂ ਹੋਵੇਗੀ | ਕਈ ਵਾਰ ਬਿਮਾਰੀ ਏਨੀ ਨਹੀਂ ਹੁੰਦੀ, ਜਿੰਨੀ ਬਣਾ ਦਿੱਤੀ ਜਾਂਦੀ ਹੈ | ਹਰ ਗੱਲ ‘ਤੇ ਪੀ ਜੀ ਆਈ ਰੈਫਰ ਕਰ ਦਿੱਤਾ ਜਾਂਦਾ ਹੈ | ਇੱਥੇ ਇਲਾਜ ਮਿਲਣ ਨਾਲ ਉਥੇ ਵੀ ਬੋਝ ਘਟੇਗਾ | ਇਨ੍ਹਾਂ ਕਲੀਨਿਕਾਂ ਤੋਂ ਬਾਅਦ ਜ਼ਿਲ੍ਹਾ ਪੱਧਰ ‘ਤੇ ਸਿਵਲ ਹਸਪਤਾਲਾਂ ਦੀ ਹਾਲਤ ਸੁਧਾਰਨ ‘ਤੇ ਕੰਮ ਹੋਵੇਗਾ | ਉਨ੍ਹਾ ਕਿਹਾ ਕਿ ਇਸ ਦੇ ਨਾਲ ਹੀ 16 ਨਵੇਂ ਮੈਡੀਕਲ ਕਾਲਜ ਖੋਲ੍ਹੇ ਜਾਣਗੇ |

LEAVE A REPLY

Please enter your comment!
Please enter your name here