ਕੋਲੰਬੋ : ਮੱਧ-ਪੂਰਬ ’ਚ ਤਣਾਅ ਦੇ ਬਾਵਜੂਦ ਈਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਾਇਸੀ ਪਾਕਿਸਤਾਨ ਦੇ ਤਿੰਨ ਦਿਨਾਂ ਦੌਰੇ ਮਗਰੋਂ ਬੁੱਧਵਾਰ ਸ੍ਰੀਲੰਕਾ ਪੁੱਜੇ। ਉਨ੍ਹਾ ਦੀ ਸੁਰੱਖਿਆ ਲਈ ਥਲ, ਜਲ ਤੇ ਹਵਾਈ ਫੌਜ ਦੀਆਂ ਸੇਵਾਵਾਂ ਦੇ ਨਾਲ ਪੁਲਸ ਇਲੀਟ ਫੋਰਸ ਤੇ ਪੁਲਸ ਸਪੈਸ਼ਲ ਟਾਸਕ ਫੋਰਸ ਤਾਇਨਾਤ ਕੀਤੀ ਗਈ ਹੈ।
ਗਡਕਰੀ ਸਟੇਜ ’ਤੇ ਬੇਹੋਸ਼
ਯਵਤਮਾਲ : ਕੇਂਦਰੀ ਮੰਤਰੀ ਨਿਤਿਨ ਗਡਕਰੀ (66) ਮਹਾਰਾਸ਼ਟਰ ਦੇ ਯਵਤਮਾਲ ’ਚ ਭਾਸ਼ਣ ਦਿੰਦੇ ਹੋਏ ਅਚਾਨਕ ਸਟੇਜ ’ਤੇ ਬੇਹੋਸ਼ ਹੋ ਗਏ। ਗਾਰਡ ਉਨ੍ਹਾ ਨੂੰ ਸਟੇਜ ਤੋਂ ਪਾਸੇ ਲੈ ਗਏ। ਕੁਝ ਦੇਰ ਬਾਅਦ ਗਡਕਰੀ ਫਿਰ ਸਟੇਜ ’ਤੇ ਆਏ ਤੇ ਭਾਸ਼ਣ ਪੂਰਾ ਕੀਤਾ। ਗਡਕਰੀ ਨੇ ਬਾਅਦ ਵਿਚ ਕਿਹਾ ਕਿ ਉਹ ਪੁਸਦ ਵਿਚ ਗਰਮੀ ਕਾਰਨ ਅਸਹਿਜ ਹੋ ਗਏ ਸਨ, ਪਰ ਹੁਣ ਠੀਕ ਹਨ ਤੇ ਵਰੂੜ ਦੀ ਚੋਣ ਰੈਲੀ ਲਈ ਜਾ ਰਹੇ ਹਨ।
ਕੋਟਕ ਮਹਿੰਦਰਾ ’ਤੇ ਰੋਕ
ਮੁੰਬਈ : ਭਾਰਤੀ ਰਿਜ਼ਰਵ ਬੈਂਕ ਨੇ ਕੋਟਕ ਮਹਿੰਦਰਾ ਬੈਂਕ ਨੂੰ ਆਨਲਾਈਨ ਅਤੇ ਮੋਬਾਇਲ ਬੈਂਕਿੰਗ ਰਾਹੀਂ ਨਵੇਂ ਗਾਹਕਾਂ ਨੂੰ ਜੋੜਨ ਅਤੇ ਕ੍ਰੈਡਿਟ ਕਾਰਡ ਜਾਰੀ ਕਰਨ ’ਤੇ ਤੁਰੰਤ ਪਾਬੰਦੀ ਲਗਾ ਦਿੱਤੀ ਹੈ। ਉਸ ਨੇ ਕਿਹਾ ਕਿ ਕੋਟਕ ਬੈਂਕ ਦੇ ਆਈ ਟੀ ਜੋਖਮ ਪ੍ਰਬੰਧਨ ਅਤੇ ਸੂਚਨਾ ਸੁਰੱਖਿਆ ਕਾਰਜਾਂ ’ਚ ਕਮੀ ਕਾਰਨ ਇਹ ਕਾਰਵਾਈ ਕੀਤੀ ਗਈ ਹੈ।