ਅਲਾਵਲਪੁਰ (ਮਦਨ ਬੰਗੜ) -ਪੁਲਸ ਚÏਾਕੀ ਅਲਾਵਲਪੁਰ ਦੇ ਬਿਲਕੁਲ ਨੇੜੇ ਗੰਦੇ ਨਾਲੇ ਵਿੱਚੋਂ ਕੁਲਵਿੰਦਰ ਉਰਫ ਰਿੰਕਾ ਦੀ ਸਿਰਕਟੀ ਲਾਸ਼ ਮਿਲੀ | ਉਹ ਮਜ਼ਦੂਰ ਸੀ ਅਤੇ ਬਾਜ਼ਾਰ ਦੇ ਨਜ਼ਦੀਕ ਹੀ ਇੱਕ ਪੁਰਾਣੇ ਘਰ ਵਿੱਚ ਰਹਿੰਦਾ ਸੀ | ਮਾਮਲੇ ‘ਚ ਸੋਨੰੂ ਵਾਸੀ ਮੁਹੱਲਾ ਜਲਾਹਿਆਂ ਨੂੰ ਗਿ੍ਫਤਾਰ ਕੀਤਾ ਗਿਆ ਹੈ | ਉਕਤ ਸੋਨੂ ਨੇ ਸ਼ੁੱਕਰਵਾਰ ਰਾਤ ਕੁਲਵਿੰਦਰ ਦੇ ਘਰ ਜਾ ਕੇ ਉਸ ਦੀ ਧÏਣ ਸਿਰ ਤੋਂ ਅਲੱਗ ਕਰਕੇ ਲਾਸ਼ ਨੂੰ ਨਾਲੇ ਵਿੱਚ ਸੁੱਟ ਅੱਗ ਲਗਾਉਣ ਦੀ ਕੋਸ਼ਿਸ਼ ਵੀ ਕੀਤੀ¢ਰਾਤ ਲੱਗਭੱਗ 3 ਵਜੇ ਦੇ ਕਰੀਬ ਪੁਲਸ ਚÏਾਕੀ ਨੇੜੇ ਉਪਰੋਕਤ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਸੋਨੂੰ ਜਦੋਂ ਲਾਸ਼ ਨੂੰ ਗੰਦੇ ਨਾਲੇ ਵਿੱਚ ਸੁੱਟ ਕੇ ਖੁਰਦ-ਬੁਰਦ ਕਰਨ ਦੀ ਕੋਸ਼ਿਸ਼ ਕਰਨ ਲੱਗਾ ਤਾਂ ਮÏਕੇ ‘ਤੇ ਪੁਲਸ ਚÏਾਕੀ ਵਿੱਚ ਤਾਇਨਾਤ ਡਿਊਟੀ ਦੇ ਰਹੇ ਹੈੱਡ ਕਾਂਸਟੇਬਲ ਗੁਰਇਕਬਾਲ ਸਿੰਘ ਭੰਗੂ ਨੇ ਕਾਬੂ ਕਰ ਲਿਆ¢
ਦਿਨ ਚੜ੍ਹਦੇ ਸਾਰ ਇਸ ਘਟਨਾ ਦੀ ਖਬਰ ਸ਼ਹਿਰ ਅਤੇ ਇਲਾਕੇ ਵਿੱਚ ਜੰਗਲ ਦੀ ਅੱਗ ਵਾਂਗ ਫੈਲ ਗਈ | ਸਵੇਰੇ 8 ਵਜੇ ਦੇ ਕਰੀਬ ਫੋਰੈਂਸਿਕ ਮੋਬਾਇਲ ਫਿੰਗਰ ਪਿ੍ੰਟ ਐਕਸਪਰਟ ਟੀਮ ਪਹੁੰਚੀ¢ ਪੁਲਸ ਚÏਾਕੀ ਅਲਾਵਲਪੁਰ ਦੇ ਇੰਚਾਰਜ ਰਜਿੰਦਰ ਸ਼ਰਮਾ, ਥਾਣਾ ਆਦਮਪੁਰ ਦੇ ਐੱਸ ਐੱਚ ਓ ਰਵਿੰਦਰ ਪਾਲ ਸਿੰਘ ਵੀ ਮÏਕੇ ‘ਤੇ ਪਹੁੰਚੇ ਅਤੇ ਗੰਦੇ ਨਾਲੇ ਵਿੱਚ ਸੁੱਟੀ ਹੋਈ ਅੱਧ ਸੜੀ ਬਿਨਾਂ ਸਿਰ ਦੀ ਲਾਸ਼ ਨੂੰ ਬਾਹਰ ਕਢਵਾਇਆ ਗਿਆ | ਇਸ ਤੋਂ ਪਹਿਲਾਂ ਕਿ ਪੁਲਸ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਜਲੰਧਰ ਭੇਜਦੀ, ਸਥਾਨਕ ਲੋਕਾਂ ਅਤੇ ਮਿ੍ਤਕ ਦੇ ਪਰਵਾਰਕ ਮੈਂਬਰਾਂ ਨੇ ਰੋਸ ਵਜੋਂ ਮਿ੍ਤਕ ਦੀ ਲਾਸ਼ ਨੂੰ ਘਟਨਾ ਸਥਾਨ ਤੋਂ ਪੁਲਸ ਨੂੰ ਚੁੱਕਣ ਨਹੀਂ ਦਿੱਤਾ | ਪੁਲਸ ਪ੍ਰਸ਼ਾਸਨ ਦੀ ਕੋਸ਼ਿਸ਼ ਨਾਲ ਮਿ੍ਤਕ ਦਾ ਸਿਰ ਵੀ ਗੰਦੇ ਨਾਲੇ ਵਿੱਚੋਂ ਬਰਾਮਦ ਕਰ ਲਿਆ ਗਿਆ | ਸੋਨੰੂ ਦੇ ਖਿਲਾਫ ਪਹਿਲਾਂ ਵੀ ਸ਼ਹਿਰ ਵਾਸੀ ਕਈ ਵਾਰ ਪੁਲਸ ਨੂੰ ਸ਼ਿਕਾਇਤਾਂ ਦੇ ਚੁੱਕੇ ਸਨ ਕਿ ਇਹ ਇੱਕ ਨਸ਼ੇੜੀ ਅਤੇ ਅਪਰਾਧਿਕ ਕਿਸਮ ਦਾ ਵਿਅਕਤੀ ਹੈ, ਜੋ ਕਿਸੇ ਸਮੇਂ ਵੱਡੀ ਘਟਨਾ ਨੂੰ ਅੰਜਾਮ ਦੇ ਸਕਦਾ ਹੈ, ਪਰ ਲੋਕਾਂ ਦੀ ਮੰਨੀਏ ਤਾਂ ਪੁਲਸ ਨੇ ਕਈ ਦਿਨ ਬੀਤ ਜਾਣ ਦੇ ਬਾਵਜੂਦ ਇਸ ਨੂੰ ਪੁੱਛਗਿੱਛ ਲਈ ਨਹੀਂ ਬੁਲਾਇਆ |
ਮਿ੍ਤਕ ਦੇ ਪਰਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤ ਨੇ ਕਿਸੇ ਨਾਲ ਲੜਨਾ ਤਾਂ ਦੂਰ, ਉਹ ਕਦੇ ਉੱਚਾ ਵੀ ਨਹੀਂ ਬੋਲਦਾ ਸੀ ਤੇ ਪਤਾ ਨਹੀਂ ਕਿਹੜੀ ਰੰਜਿਸ਼ ਵਿੱਚ ਕਾਤਲ ਨੇ ਮਾਰ ਦਿੱਤਾ |
ਸਿਰ ਨਾਲੇ ਵਿੱਚੋਂ ਹੀ ਮਿਲਣ ‘ਤੇ ਰਿਸ਼ਤੇਦਾਰ ਭੜਕ ਉੱਠੇ ਅਤੇ ਦੋਸ਼ੀ ਨੂੰ ਉਨ੍ਹਾਂ ਹਵਾਲੇ ਕਰਨ ਦੀ ਮੰਗ ਕਰਦਿਆਂ ਚÏਾਕੀ ਦਾ ਘੇਰਾਓ ਕੀਤਾ ਅਤੇ ਇਸ ਮÏਕੇ ਪੁਲਸ ਨਾਲ ਧੱਕਾਮੱੁਕੀ ਵੀ ਹੋਈ | ਮਾਹÏਲ ਕਈ ਮੋਹਤਬਰ ਵਿਅਕਤੀਆਂ ਦੇ ਸਮਝਾਉਣ ਨਾਲ ਸ਼ਾਂਤ ਹੋਇਆ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ | ਮÏਕੇ ‘ਤੇ ਪੁੱਜੇ ਸੀਨੀਅਰ ਬਸਪਾ ਆਗੂ ਮਦਨ ਲਾਲ ਮੱਦੀ ਨੇ ਪੁਲਸ ਦੀ ਢਿੱਲੀ ਕਾਰਗੁਜ਼ਾਰੀ ਨੂੰ ਨਿਸ਼ਾਨਾ ਬਣਾਉਂਦਿਆਂ ਚÏਾਕੀ ਇੰਚਾਰਜ ਵੱਲੋਂ ਸ਼ਿਕਾਇਤਾਂ ਮਿਲਣ ਦੇ ਬਾਵਜੂਦ ਕਾਰਵਾਈ ਨਾ ਕਰਨ ਤੇ ਉਸ ਖਿਲਾਫ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਤਾਂ ਇਸ ਦÏਰਾਨ ਥਾਣਾ ਮੁਖੀ ਵੱਲੋਂ ਉਨ੍ਹਾਂ ਦੀ ਵੀਡੀਓ ਬਣਾਉਣ ਨੂੰ ਲੈ ਕੇ ਆਪਣਾ ਵਿਰੋਧ ਦਰਜ ਕਰਦਿਆਂ ਕਿਹਾ ਕਿ ਥਾਣਾ ਮੁਖੀ ਵੱਲੋਂ ਬਣਾਈ ਜਾ ਰਹੀ ਵੀਡੀਓ ਦਾ ਉਨ੍ਹਾਂ ਨੂੰ ਕੋਈ ਫਰਕ ਨਹੀਂ ਪੈਂਦਾ, ਉਹ ਸੱਚ ਦੇ ਨਾਲ ਖੜ੍ਹੇ ਹਨ |