17.1 C
Jalandhar
Thursday, November 21, 2024
spot_img

ਅਮਰੀਕੀ ਪੁਲਸ ਨੇ ਧੌਣ ‘ਤੇ ਗੋਡਾ ਰੱਖ ਕੇ ਇਕ ਹੋਰ ਸਿਆਹਫਾਮ ਮਾਰਿਆ

ਵਾਸ਼ਿੰਗਟਨ : ਅਮਰੀਕੀ ਪੁਲਸ ਨੇ ਜਾਰਜ ਫਲਾਇਡ ਕਾਂਡ ਦੁਹਰਾਇਆ ਜਦੋਂ ਓਹੀਓ ਰਾਜ ਵਿਚ ਇਕ ਸਿਆਹਫਾਮ ਦੀ ਧੌਣ ‘ਤੇ ਗੋਡਾ ਰੱਖ ਕੇ ਉਸ ਦੀ ਜਾਨ ਲੈ ਲਈ | ਓਹੀਓ ਦੇ ਕੈਂਟਨ ਪੁਲਸ ਵਿਭਾਗ ਨੇ ਇਸ ਮਾਮਲੇ ਵਿਚ ਕਾਰਵਾਈ ਕਰਨ ਦੀ ਗੱਲ ਕਹੀ ਹੈ | ਗਿ੍ਫਤਾਰੀ ਦੌਰਾਨ 53 ਸਾਲਾ ਫਰੈਂਕ ਟਾਇਸਨ ਵਾਰ-ਵਾਰ ਕਹਿੰਦਾ ਰਿਹਾ ਕਿ ਉਸ ਨੂੰ ਸਾਹ ਨਹੀਂ ਆ ਰਿਹਾ, ਪਰ ਪੁਲਸ ਵਾਲਾ ਕਹਿੰਦਾ ਰਿਹਾ ਕਿ ਉਸ ਨੂੰ ਕੁਝ ਨਹੀਂ ਹੋਇਆ | 16 ਮਿੰਟਾਂ ਵਿਚ ਹੀ ਫਰੈਂਕ ਨੇ ਦਮ ਤੋੜ ਦਿੱਤਾ | ਸਾਰੀ ਘਟਨਾ ਪੁਲਸ ਵਾਲਿਆਂ ਦੇ ਬੌਡੀਕੈਮ ਵਿਚ ਰਿਕਾਰਡ ਹੋ ਗਈ, ਜਿਸ ਨੂੰ ਕੈਂਟਨ ਪੁਲਸ ਨੇ ਰਿਲੀਜ਼ ਵੀ ਕੀਤਾ ਹੈ | ਅਮਰੀਕੀ ਨਿਊਜ਼ ਵੈੱਬਸਾਈਟ ਅਟਲਾਂਟਾ ਬਲੈਕ ਸਟਾਰ ਮੁਤਾਬਕ ਫਰੈਂਕ 6 ਮਿੰਟ ਫਰਸ਼ ‘ਤੇ ਬੇਹੋਸ਼ ਪਿਆ ਰਿਹਾ | ਇਸ ਦੌਰਾਨ ਪੁਲਸ ਵਾਲੇ ਉਸ ਦਾ ਮਜ਼ਾਕ ਉਡਾਉਂਦੇ ਰਹੇ | ਫਰੈਂਕ ਦੀ ਗੱਡੀ 18 ਅਪ੍ਰੈਲ ਨੂੰ ਇਕ ਖੰਭੇ ਨਾਲ ਟਕਰਾਅ ਗਈ ਸੀ | ਪੁਲਸ ਨੇ ਉਸ ਦਾ ਪਿੱਛਾ ਕੀਤਾ ਤਾਂ ਰਾਹ ਵਿਚ ਕਿਸੇ ਨੇ ਦੱਸਿਆ ਕਿ ਉਹ ਨੇੜਲੇ ਕਲੱਬ ਵਿਚ ਹੈ | ਪੁਲਸ ਜਦੋਂ ਉਸ ਨੂੰ ਫੜਨ ਲਈ ਅੱਗੇ ਵਧੀ ਤਾਂ ਫਰੈਂਕ ਨੇ ਕਿਹਾ ਕਿ ਸ਼ੈਰਿਫ ਨੂੰ ਸੱਦੋ, ਤੁਸੀਂ ਉਸ ਨੂੰ ਮਾਰ ਨਹੀਂ ਸਕਦੇ | ਪੁਲਸ ਨੇ ਉਸ ਨੂੰ ਫੜ ਲਿਆ | ਇਕ ਪੁਲਸ ਵਾਲੇ ਨੇ ਉਸ ਦੀ ਧੌਣ ‘ਤੇ ਗੋਡਾ ਰੱਖਿਆ ਤੇ ਦੂਜਾ ਹੱਥਕੜੀ ਲਾਉਣ ਲੱਗਾ | ਨਸਲੀ ਸਲੂਕ ਲਈ ਅਲੋਚਨਾ ਦੇ ਬਾਵਜੂਦ ਅਮਰੀਕੀ ਪੁਲਸ ਕਿਸੇ ਨੂੰ ਫੜਨ ਵੇਲੇ ਧੌਣ ‘ਤੇ ਗੋਡਾ ਰੱਖਣ ਤੋਂ ਬਾਜ਼ ਨਹੀਂ ਆ ਰਹੀ | 25 ਮਈ 2020 ਵਿਚ ਮਿਨੇਸੋਟਾ ਰਾਜ ਦੇ ਮਿਨੇਪੋਲਿਸ ਸ਼ਹਿਰ ਦੀ ਪੁਲਸ ਨੇ ਸਿਆਹਫਾਮ ਜਾਰਜ ਫਲਾਇਡ ਨੂੰ ਧੌਣ ‘ਤੇ ਗੋਡਾ ਰੱਖ ਕੇ ਮਾਰ ਦਿੱਤਾ ਸੀ | ਉਸ ‘ਤੇ ਦੋਸ਼ ਸੀ ਕਿ ਉਸ ਨੇ 20 ਡਾਲਰ ਦੇ ਨਕਲੀ ਨੋਟ ਨਾਲ ਸਿਗਰਟ ਖਰੀਦੀ ਸੀ |

Related Articles

LEAVE A REPLY

Please enter your comment!
Please enter your name here

Latest Articles