ਤੀਰਅੰਦਾਜ਼ਾਂ ਦਾ ਜ਼ਬਰਦਸਤ ਪ੍ਰਦਰਸ਼ਨ

0
154

ਸ਼ੰਘਾਈ : ਭਾਰਤ ਨੇ ਸ਼ਨੀਵਾਰ ਇੱਥੇ ਗੈਰ ਉਲੰਪਿਕ ਕੰਪਾਊਾਡ ਤੀਰਅੰਦਾਜ਼ੀ ‘ਚ ਆਪਣਾ ਦਬਦਬਾ ਬਰਕਰਾਰ ਰੱਖਦਿਆਂ ਵਿਸ਼ਵ ਕੱਪ ਦੇ ਪਹਿਲੇ ਪੜਾਅ ‘ਚ ਟੀਮ ਮੁਕਾਬਲਿਆਂ ‘ਚ ਸੋਨ ਤਮਗਿਆਂ ਦੀ ਹੈਟਿ੍ਕ ਲਗਾਈ |
ਸੀਸ਼ਨ ਦੇ ਇਸ ਪਹਿਲੇ ਕੌਮਾਂਤਰੀ ਟੂਰਨਾਮੈਂਟ ‘ਚ ਭਾਰਤ ਦੀ ਮਹਿਲਾ ਕੰਪਾਊਾਡ ਟੀਮ ਨੇ ਇਟਲੀ ਨੂੰ 236-225 ਦੇ ਫਰਕ ਨਾਲ ਹਰਾਇਆ | ਜੋਤੀ ਸੁਰੇਖਾ ਵੇਨਮ, ਅਦਿਤੀ ਸਵਾਮੀ ਅਤੇ ਪ੍ਰਨੀਤ ਕੌਰ ਦੀ ਤਿਕੜੀ ਨੇ 24 ਤੀਰਾਂ ‘ਚ ਸਿਰਫ ਚਾਰ ਅੰਕ ਗੁਆ ਕੇ ਛੇਵਾਂ ਦਰਜਾ ਪ੍ਰਾਪਤ ਇਟਲੀ ਨੂੰ ਵੱਡੇ ਫਰਕ ਨਾਲ ਹਰਾ ਕੇ ਸੋਨ ਤਮਗੇ ਨਾਲ ਆਪਣਾ ਖਾਤਾ ਖੋਲਿ੍ਹਆ | ਪੁਰਸ਼ ਟੀਮ ‘ਚ ਅਭਿਸ਼ੇਕ ਵਰਮਾ, ਪਿ੍ਯਾਂਸ਼ ਅਤੇ ਪ੍ਰਥਮੇਸ ਐੱਫ ਨੇ ਨੀਦਰਲੈਂਡ ਨੂੰ 238-231 ਨਾਲ ਹਰਾਇਆ | ਇਸ ਤੋਂ ਬਾਅਦ ਭਾਰਤ ਦੀ ਮਿਕਸਡ ਟੀਮ ਨੇ ਕੰਪਾਊਾਡ ਵਰਗ ‘ਚ ਤੀਜਾ ਸੋਨ ਤਮਗਾ ਜਿੱਤ ਕੇ ਹੂੰਝਾ ਫੇਰ ਜਿੱਤ ਦਰਜ ਕੀਤੀ | ਜੋਤੀ ਅਤੇ ਅਭਿਸ਼ੇਕ ਦੀ ਦੂਜਾ ਦਰਜਾ ਪ੍ਰਾਪਤ ਜੋੜੀ ਨੇ ਰੋਮਾਂਚਕ ਮੈਚ ਵਿੱਚ ਐਸਤੋਨੀਆ ਦੇ ਲੀਸੇਲ ਜਾਤਮਾ ਅਤੇ ਰੋਬਿਨ ਜਾਤਮਾ ਦੀ ਮਿਸ਼ਰਤ ਜੋੜੀ ਨੂੰ 158-157 ਨਾਲ ਹਰਾਇਆ |

LEAVE A REPLY

Please enter your comment!
Please enter your name here