15.7 C
Jalandhar
Thursday, November 21, 2024
spot_img

ਲਵਲੀ ਦਾ ਦਿੱਲੀ ਕਾਂਗਰਸ ਦੀ ਪ੍ਰਧਾਨਗੀ ਤੋਂ ਅਸਤੀਫਾ, ਫਿਰ ਭਾਜਪਾ ‘ਚ ਜਾਣ ਦੇ ਚਰਚੇ

ਨਵੀਂ ਦਿੱਲੀ : ਦਿੱਲੀ ਦੇ ਸਾਬਕਾ ਮੰਤਰੀ ਅਰਵਿੰਦਰ ਸਿੰਘ ਲਵਲੀ ਨੇ ਐਤਵਾਰ ਦਿੱਲੀ ਕਾਂਗਰਸ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ | ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਨੂੰ ਭੇਜੇ ਅਸਤੀਫੇ ਵਿਚ ਲਵਲੀ ਨੇ ‘ਇੰਡੀਆ’ ਗੱਠਜੋੜ ਦੀ ਭਾਈਵਾਲ ਆਮ ਆਦਮੀ ਪਾਰਟੀ ਨਾਲ ਗਠਜੋੜ ਦਾ ਵਿਰੋਧ ਕੀਤਾ | ਉਨ੍ਹਾ ਕਿਹਾ ਕਿ ਆਪ ਕਾਂਗਰਸ ਦਾ ਵਿਰੋਧ ਕਰਕੇ ਸੱਤਾ ਵਿਚ ਆਈ ਤੇ ਉਸ ਨਾਲ ਹੀ ਕਾਂਗਰਸ ਨੇ ਗੱਠਜੋੜ ਕਰ ਲਿਆ | ਕਾਂਗਰਸ ਨੇ ਕੌਮੀ ਰਾਜਧਾਨੀ ਦੀਆਂ ਤਿੰਨ ਸੀਟਾਂ ਲਈ ਉਮੀਦਵਾਰਾਂ ਨੂੰ ਚੋਣ ਮੈਦਾਨ ‘ਚ ਉਤਾਰਿਆ ਹੈ | ਲਵਲੀ ਤੋਂ ਪਹਿਲਾਂ ਸਾਬਕਾ ਮੰਤਰੀ ਰਾਜਕੁਮਾਰ ਚੌਹਾਨ ਨੇ ਬੁੱਧਵਾਰ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਸੀ | ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਨੂੰ ਭੇਜੇ ਇਕ ਪੱਤਰ ਵਿੱਚ ਲਵਲੀ ਨੇ ਕਿਹਾ ਕਿ ਉਹ ਭਵਿੱਖ ‘ਚ ਕਾਂਗਰਸ ਦੀ ਦਿੱਲੀ ਇਕਾਈ ਦੇ ਪ੍ਰਧਾਨ ਵਜੋਂ ਸੇਵਾਵਾਂ ਨਿਭਾਉਣ ਤੋਂ ਅਸਮਰੱਥ ਹਨ | ਉਨ੍ਹਾ ਪਿਛਲੇ ਸਾਲ ਅਗਸਤ ‘ਚ ਦਿੱਲੀ ਕਾਂਗਰਸ ਪ੍ਰਧਾਨ ਦਾ ਅਹੁਦਾ ਸੰਭਾਲਿਆ ਸੀ |
ਇਸੇ ਦੌਰਾਨ ਕਾਂਗਰਸ ਦੇ ਸਾਬਕਾ ਵਿਧਾਇਕ ਆਸਿਫ ਮੁਹੰਮਦ ਖਾਨ ਨੇ ਕਿਹਾ ਹੈ ਕਿ ਭਾਜਪਾ ਲਵਲੀ ਨੂੰ ਹਰਸ਼ ਮਲਹੋਤਰਾ ਦੀ ਉਮੀਦਵਾਰੀ ਬਦਲ ਕੇ ਪੂਰਬੀ ਦਿੱਲੀ ਤੋਂ ਉਮੀਦਵਾਰ ਬਣਾਏਗੀ | (ਲਵਲੀ ਨੇ 2017 ਵਿਚ ਵੀ ਕਾਂਗਰਸ ਛੱਡੀ ਸੀ ਤੇ ਭਾਜਪਾ ‘ਚ ਸ਼ਾਮਲ ਹੋ ਗਏ ਸਨ) | ਖਾਨ ਨੇ ਕਿਹਾ ਕਿ ਲਵਲੀ ਖੜਗੇ ਨੂੰ ਅਸਤੀਫਾ ਚੁੱਪਚਾਪ ਦੇ ਸਕਦੇ ਸਨ, ਪ੍ਰਚਾਰ ਕਰਨ ਦੀ ਕੀ ਲੋੜ ਸੀ | ਲਵਲੀ ਉੱਤਰ-ਪੂਰਬੀ ਦਿੱਲੀ ਤੋਂ ਕਾਂਗਰਸ ਉਮੀਦਵਾਰ ਕਨ੍ਹਈਆ ਕੁਮਾਰ ਵੱਲੋਂ ਮੁੱਖ ਮੰਤਰੀ ਕੇਜਰੀਵਾਲ ਦੀ ਸਿਫਤ ਕਰਨ ਤੋਂ ਔਖੇ ਸਨ | ਲਵਲੀ ਉੱਤਰ-ਪੱਛਮੀ ਦਿੱਲੀ ਤੋਂ ਉਦਿਤ ਰਾਜ ਨੂੰ ਵੀ ਕਾਂਗਰਸ ਉਮੀਦਵਾਰ ਬਣਾਉਣ ਦੇ ਵਿਰੁੱਧ ਸਨ | 2019 ਦੀਆਂ ਚੋਣਾਂ ਵਿਚ ਕਾਂਗਰਸ ਨੇ ਲਵਲੀ ਨੂੰ ਪੂਰਬੀ ਦਿੱਲੀ ਤੋਂ ਭਾਜਪਾ ਦੇ ਗੌਤਮ ਗੰਭੀਰ ਤੇ ਆਪ ਦੀ ਆਤਿਸ਼ੀ ਖਿਲਾਫ ਉਮੀਦਵਾਰ ਬਣਾਇਆ ਸੀ, ਪਰ ਚੋਣ ਹਾਰ ਗਏ ਸਨ | ਆਪ ਨਾਲ ਸਮਝੌਤੇ ਤਹਿਤ ਕਾਂਗਰਸ ਨੂੰ ਤਿੰਨ ਸੀਟਾਂ ਮਿਲੀਆਂ ਹਨ ਤੇ ਲਵਲੀ ਨੂੰ ਐਤਕੀਂ ਟਿਕਟ ਨਹੀਂ ਦਿੱਤੀ ਗਈ |

Related Articles

LEAVE A REPLY

Please enter your comment!
Please enter your name here

Latest Articles