ਹਾਦਸੇ ’ਚ ਪਤੀ ਦੀ ਮੌਤ, ਪਤਨੀ ਜ਼ਖ਼ਮੀ

0
151

ਭੋਗਪੁਰ (ਗੁਰਪ੍ਰੀਤ ਸਿੰਘ ਭੋਗਲ)-ਕੌਮੀ ਮਾਰਗ ’ਤੇ ਸਥਿਤ ਪਿੰਡ ਸੱਦਾ ਚੱਕ ਨਜ਼ਦੀਕ ਨਵਵਿਆਹੇ ਜੋੜੇ ਦੇ ਮੋਟਰਸਾਈਕਲ ਵਿੱਚ ਟਰੱਕ ਵੱਜਣ ਨਾਲ ਪਤੀ ਦੀ ਮੌਕੇ ’ਤੇ ਹੀ ਮੌਤ ਅਤੇ ਪਤਨੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ।ਡੀ ਏ ਵੀ ਯੂਨੀਵਰਸਿਟੀ ਦੇ ਸਾਹਮਣੇ ਸੇਹਰਾ ਪੈਲੇਸ ਵਿੱਚ ਭੁਪਿੰਦਰ ਸਿੰਘ ਪ੍ਰੈਂਟੀ ਪੁੱਤਰ ਡਾਕਟਰ ਪਰਮਪਾਲ ਸਿੰਘ ਵਾਸੀ ਭੋਗਪੁਰ ਪਤਨੀ ਦਿਸ਼ਕਾ ਨਾਲ ਜਨਮ ਦਿਨ ਮਨਾ ਕੇ ਵਾਪਸ ਆਪਣੇ ਘਰ ਵਾਪਸ ਆ ਰਿਹਾ ਸੀ ਕਿ ਟਰੱਕ ਨੇ ਸਾਈਡ ਮਾਰ ਦਿੱਤੀ, ਜਿਸ ਕਰਕੇ ਦਿਸ਼ਕਾ ਤਾਂ ਮੋਟਰਸਾਈਕਲ ਤੋਂ ਡਿਗ ਪਈ ਪਰ ਪ੍ਰੈਂਟੀ ਦੀ ਮੋਟਰਸਾਈਕਲ ਸਮੇਤ ਟਰੱਕ ਹੇਠ ਆਉਣ ਨਾਲ ਮੌਕੇ ’ਤੇ ਹੀ ਮੌਤ ਹੋ ਗਈ। ਏ ਐਸ ਆਈ ਪਰਮਜੀਤ ਸਿੰਘ ਨੇ ਦੱਸਿਆ ਕਿ ਟਰੱਕ ਡਰਾਈਵਰ ਸਤਿੰਦਰ ਫਤਿਹੇ ਭੱਟ ਵਾਸੀ ਵਾਡੀਪੁਰਾ ਜੰਮੂ ਕਸ਼ਮੀਰ ਨੂੰ ਗਿ੍ਰਫਤਾਰ ਕਰ ਲਿਆ ਹੈ।

LEAVE A REPLY

Please enter your comment!
Please enter your name here