22.1 C
Jalandhar
Friday, October 18, 2024
spot_img

ਬੱਚਾ ਬਚਾਅ ਲਿਆ

ਚੇਨਈ : ਇੱਥੋਂ ਦੀ ਇੱਕ ਵੀਡੀਓ ਵਾਇਰਲ ਹੋਈ ਹੈ, ਜਿਸ ’ਚ ਅਵਾੜੀ ਖੇਤਰ ’ਚ ਇੱਕ ਅਪਾਰਟਮੈਂਟ ਕੰਪਲੈਕਸ ’ਚ ਅੱਠ ਮਹੀਨਿਆਂ ਦਾ ਬੱਚਾ ਬਾਲਕੋਨੀ ਤੋਂ ਡਿੱਗਦਾ ਦਿਖਾਈ ਦੇ ਰਿਹਾ ਹੈ। ਅਪਾਰਟਮੈਂਟ ਦੇ ਸਾਰੇ ਵਸਨੀਕਾਂ ਨੇ ਇਕੱਠੇ ਹੋ ਕੇ ਬੱਚੇ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਅਤੇ ਕਾਫੀ ਕੋਸ਼ਿਸ਼ਾਂ ਤੋਂ ਬਾਅਦ ਬੱਚੇ ਨੂੰ ਬਚਾਇਆ ਗਿਆ। ਵੀਡੀਓ ’ਚ ਤਿੰਨ ਆਦਮੀ ਬੱਚੇ ਨੂੰ ਫੜਨ ਲਈ ਪਹਿਲੀ ਮੰਜ਼ਲ ਦੀ ਖਿੜਕੀ ਵਿੱਚੋਂ ਚੜ੍ਹਨ ਦੀ ਕੋਸ਼ਿਸ਼ ਕਰਦੇ ਹਨ। ਲੋਕਾਂ ਦਾ ਇੱਕ ਸਮੂਹ ਉਸ ਨੂੰ ਫੜਨ ਲਈ ਖਿੜਕੀ ਦੇ ਬਿਲਕੁਲ ਹੇਠਾਂ ਚਾਦਰ ਨਾਲ ਖੜ੍ਹਾ ਹੈ। ਬੱਚੇ ਨੂੰ ਸੱਟ ਲੱਗਣ ਤੋਂ ਬਚਾਉਣ ਲਈ ਸਾਰਿਆਂ ਨੇ ਚਾਦਰ ਦੇ ਹੇਠਾਂ ਗੱਦਾ ਰੱਖਿਆ ਹੋਇਆ ਸੀ।

Related Articles

LEAVE A REPLY

Please enter your comment!
Please enter your name here

Latest Articles