ਨਵੀਂ ਦਿੱਲੀ : ਸੋਮਵਾਰ ਦੋ ਵੱਡੇ ਹਵਾਈ ਅੱਡਿਆਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ। ਈ-ਮੇਲ ਰਾਹੀਂ ਦਾਅਵਾ ਕੀਤਾ ਗਿਆ ਕਿ ਜੈਪੁਰ ਅਤੇ ਗੋਆ ਹਵਾਈ ਅੱਡਿਆਂ ’ਤੇ ਬੰਬ ਲਗਾਏ ਗਏ ਸਨ। ਇਸਤੋਂ ਬਾਅਦ ਸੁਰੱਖਿਆ ਬਲਾਂ ਨੂੰ ਚੌਕਸ ਕਰ ਦਿੱਤਾ ਗਿਆ। ਸਾਰੇ ਹਵਾਈ ਅੱਡਿਆਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਜੈਪੁਰ ਹਵਾਈ ਅੱਡੇ ’ਤੇ ਸੁਰੱਖਿਆ ਏਜੰਸੀਆਂ ਨੇ ਸਾਂਝੇ ਤੌਰ ’ਤੇ ਪੂਰੀ ਜਾਂਚ ਕੀਤੀ ਪਰ ਕੁਝ ਵੀ ਸ਼ੱਕੀ ਚੀਜ਼ ਨਹੀਂ ਮਿਲੀ ਉਨ੍ਹਾਂ ਇਸੇ ਤਰ੍ਹਾਂ ਦੀ ਧਮਕੀ 26 ਅਪ੍ਰੈਲ ਨੂੰ ਵੀ ਮਿਲੀ ਸੀ। ਭੇਜਣ ਵਾਲੇ ਦੀ ਪਛਾਣ ਕਰਨ ਅਤੇ ਉਸ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਦੱਖਣੀ ਗੋਆ ਦੇ ਦਾਬੋਲਿਮ ਹਵਾਈ ਅੱਡੇ ’ਤੇ ਬੰਬ ਹੋਣ ਦੀ ਧਮਕੀ ਈਮੇਲ ਨਾਲ ਮਿਲੀ। ਪਰ ਕੋਈ ਸ਼ੱਕੀ ਚੀਜ਼ ਨਹੀਂ ਮਿਲੀ।

