ਫ਼ਾਜ਼ਿਲਕਾ (�ਿਸ਼ਨ ਸਿੰਘ)-ਐੱਸ ਐੱਸ ਪੀ ਫਾਜ਼ਿਲਕਾ ਡਾ: ਪ੍ਰਗਿਆ ਜੈਨ ਨੇ ਦੱਸਿਆ ਕਿ ਕੌਸ਼ੱਲਿਆ ਬਾਈ (82) ਦੇ ਪਿੰਡ ਆਲਮਸ਼ਾਹ ’ਚ ਉਸ ਦੇ ਘਰ ’ਚ ਕਤਲ ਦੇ ਸੰਬੰਧ ’ਚ ਸੁਖਚੈਨ ਸਿੰਘ, ਨਰੇਸ਼ ਸਿੰਘ ਅਤੇ ਰਮਨਦੀਪ ਸਿੰਘ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ ਹੈ। ਇਨ੍ਹਾਂ ਵਿਚੋਂ ਸੁਖਚੈਨ ਸਿੰਘ ਅਤੇ ਨਰੇਸ਼ ਸਿੰਘ ਮਿ੍ਰਤਕਾ ਦੇ ਪੋਤੇ ਹਨ ਅਤੇ ਤੀਜਾ ਉਨ੍ਹਾਂ ਦੀ ਮਾਸੀ ਦਾ ਮੁੰਡਾ ਹੈ।
ਉਨ੍ਹਾ ਦੱਸਿਆ ਕਿ ਇਹਨਾਂ ਜ਼ਮੀਨ ਨੂੰ ਲੈ ਕੇ ਬਜ਼ੁਰਗ ਔਰਤ ਦਾ ਕਤਲ ਕਰ ਦਿੱਤਾ। ਮਿ੍ਰਤਕਾ ਦੇ ਨਾਂਅ ਜ਼ਮੀਨ ਸੀ, ਜਿਸ ਨੂੰ ਉਸ ਦੇ ਪੋਤੇ ਲੈਣਾ ਚਾਹੁੰਦੇ ਸਨ। ਇਸ ਕਾਰਨ ਉਨ੍ਹਾਂ ਵੱਲੋਂ ਉਸ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਗਿਆ।
ਇਸ ਤੋਂ ਪਹਿਲਾਂ ਮਿ੍ਰਤਕਾ ਦੇ ਪੁੱਤਰ ਬਲਵਿੰਦਰ ਸਿੰਘ ਵੱਲੋਂ ਪੁਲਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਗਿਆ ਸੀ ਕਿ ਉਸ ਦੇ ਦੋ ਲੜਕੇ ਹਨ, ਜਿਨ੍ਹਾਂ ਵਿੱਚ ਵੱਡਾ ਪੁੱਤਰ ਹਰਮੇਸ਼ ਸਿੰਘ ਫੌਜ ਵਿੱਚ ਨੌਕਰੀ ਕਰਦਾ ਹੈ ਅਤੇ ਛੋਟਾ ਨਰੇਸ਼ ਸਿੰਘ ਬੀ ਏ ਦੀ ਪੜ੍ਹਾਈ ਕਰ ਰਿਹਾ ਹੈ। ਉਹ ਆਪਣੇ ਦੋਸਤ ਜਗਮੀਤ ਸਿੰਘ ਦੇ ਜਨਮ ਦਿਨ ਦੀ ਪਾਰਟੀ ਵਿੱਚ ਗਿਆ ਹੋਇਆ ਸੀ, ਜੋ ਦੇਰ ਰਾਤ ਘਰ ਆਇਆ ਅਤੇ ਆਪਣੀ ਮਾਂ ਦੇ ਕਮਰੇ ਵਿੱਚ ਸੁੱਤਾ ਪਿਆ ਸੀ। ਜਦੋਂ ਉਹ ਸਵੇਰੇ 6:00 ਵਜੇ ਉੱਠਿਆ, ਆਪਣੀ ਮਾਤਾ ਕੌਸ਼ੱਲਿਆ ਬਾਈ ਦਾ ਪੱਖਾ ਬੰਦ ਕਰਕੇ ਉਸ ਦੇ ਮੂੰਹ ਤੋਂ ਕੱਪੜਾ ਹਟਾਇਆ ਤਾਂ ਦੇਖਿਆ ਕਿ ਉਸ ਦੇ ਕੰਨਾਂ ਦੀਆਂ ਵਾਲੀਆਂ ਗਾਇਬ ਸਨ। ਇਸ ਤੋਂ ਇਲਾਵਾ ਗਰਦਨ ’ਤੇ ਸੱਟ ਦੇ ਨਿਸ਼ਾਨ ਸਨ ਅਤੇ ਉਹ ਮਿ੍ਰਤਕ ਪਈ ਸੀ। ਥਾਣਾ ਸਦਰ ਫਾਜ਼ਿਲਕਾ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਲੁੱਟ-ਖੋਹ ਕਰਨ ਦੇ ਦੋਸ਼ ’ਚ ਧਾਰਾ 460 ਤਹਿਤ ਮਾਮਲਾ ਦਰਜ ਕੀਤਾ ਸੀ। ਜਾਂਚ ਦੌਰਾਨ ਕਤਲ ਦਾ ਭੇਦ ਖੁੱਲ੍ਹ ਗਿਆ।




