ਕੋਵੀਸ਼ੀਲਡ ਮਾਮਲੇ ਦੀ ਨਿਆਂਇਕ ਜਾਂਚ ਹੋਵੇ : ਅਖਿਲੇਸ਼

0
102

ਲਖਨਊ : ਕੋਵੀਸ਼ੀਲਡ ਵੈਕਸੀਨ ਦੇ ‘ਮਾੜੇ ਪ੍ਰਭਾਵ’ ਬਾਰੇ ਵਿਵਾਦ ਕਾਰਨ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਬੁੱਧਵਾਰ ਦੋਸ਼ ਲਾਇਆ ਕਿ ਸੱਤਾਧਾਰੀ ਪਾਰਟੀ ਨੇ ਲੋਕਾਂ ਦੀਆਂ ਜਾਨਾਂ ਨੂੰ ਖਤਰੇ ’ਚ ਪਾ ਕੇ ਟੀਕਾ ਨਿਰਮਾਤਾ ਤੋਂ ਸਿਆਸੀ ਚੰਦਾ ਇਕੱਠਾ ਕੀਤਾ ਹੈ ਅਤੇ ਇਸ ਦੀ ਉੱਚ ਪੱਧਰੀ ਨਿਆਂਇਕ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾ ਇਹ ਵੀ ਕਿਹਾ ਕਿ ਅਜਿਹੀਆਂ ‘ਘਾਤਕ’ ਦਵਾਈਆਂ ਦੀ ਇਜਾਜ਼ਤ ਦੇਣਾ ਕਿਸੇ ਦੇ ਕਤਲ ਦੀ ਸਾਜ਼ਿਸ਼ ਦੇ ਬਰਾਬਰ ਹੈ ਅਤੇ ਇਸ ਲਈ ਜ਼ਿੰਮੇਦਾਰ ਵਿਅਕਤੀਆਂ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ। ਯਾਦਵ ਨੇ ਕਿਹਾ ਕਿ ਪ੍ਰਤੀ ਵਿਅਕਤੀ ਦੋ ਟੀਕਿਆਂ ਦੀ ਦਰ ਨਾਲ ਲੱਗਭੱਗ 80 ਕਰੋੜ ਭਾਰਤੀਆਂ ਨੂੰ ਕੋਵੀਸ਼ੀਲਡ ਵੈਕਸੀਨ ਦਿੱਤੀ ਗਈ ਹੈ, ਜਿਸ ਦਾ ਅਸਲ ਫਾਰਮੂਲਾ ਬਣਾਉਣ ਵਾਲੀ ਕੰਪਨੀ ਨੇ ਕਿਹਾ ਹੈ ਕਿ ਇਸ ਨਾਲ ਦਿਲ ਦਾ ਦੌਰਾ ਪੈ ਸਕਦਾ ਹੈ। ਜਿਹੜੇ ਲੋਕ ਟੀਕੇ ਦੇ ਮਾੜੇ ਪ੍ਰਭਾਵ ਕਾਰਨ ਆਪਣੇ ਅਜੀਜ਼ਾਂ ਨੂੰ ਗੁਆ ਚੁੱਕੇ ਹਨ ਜਾਂ ਜਿਨ੍ਹਾਂ ਨੂੰ ਟੀਕੇ ਦੇ ਮਾੜੇ ਪ੍ਰਭਾਵ ਦਾ ਖਦਸ਼ਾ ਸੀ, ਉਨ੍ਹਾਂ ਦੇ ਸ਼ੱਕ ਅਤੇ ਡਰ ਹੁਣ ਸਹੀ ਸਾਬਤ ਹੋਏ ਹਨ।

LEAVE A REPLY

Please enter your comment!
Please enter your name here