ਅਰਸ਼ ਡੱਲਾ ਗੈਂਗ ਦੇ ਫਿਰੌਤੀ ਮੰਗਣ ਵਾਲੇ 4 ਗੁਰਗੇ ਕਾਬੂ

0
244

ਸ੍ਰੀ ਮੁਕਤਸਰ ਸਾਹਿਬ (ਸ਼ਮਿੰਦਰਪਾਲ, ਪੂਜਾ, ਕੁਲਭੂਸ਼ਨ ਚਾਵਲਾ)
ਸ੍ਰੀ ਮੁਕਤਸਰ ਸਾਹਿਬ ਪੁਲਸ ਨੇ ਫਿਰੌਤੀ ਦੀ ਮੰਗ ਕਰਨ ਵਾਲੇ ਅਰਸ਼ ਡੱਲਾ ਗੈਂਗ ਦੇ 4 ਗੁਰਗਿਆਂ ਨੂੰ ਕਾਬੂ ਕੀਤਾ ਹੈ। ਐੱਸ ਐੱਸ ਪੀ ਭਗੀਰਥ ਸਿੰਘ ਮੀਨਾ ਨੇ ਦੱਸਿਆ ਕਿ ਜ਼ਿਲ਼੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਇੱਕ ਵਿਅਕਤੀ ਨੂੰ ਅਰਸ਼ ਡੱਲਾ ਗੈਂਗ ਵੱਲੋਂ ਫੋਨ ਰਾਹੀਂ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ 50 ਲੱਖ ਫਿਰੌਤੀ ਦੀ ਮੰਗ ਕੀਤੀ ਗਈ ਸੀ। ਪੁਲਸ ਨੇ ਜਾਂਚ ਕਰਦਿਆਂ ਸ੍ਰੀ ਮੁਕਤਸਰ ਸਾਹਿਬ ਦੇ ਹਿਮਾਂਸ਼ੂ ਸੇਖੋਂ ਮਲੋਟ ਰੋਡ, ਹਰਮਨਦੀਪ ਸਿੰਘ ਵਾਸੀ ਗੁਰੂ ਨਾਨਕ ਕਲੋਨੀ, ਜਲਾਲਾਬਾਦ ਰੋਡ ਅਤੇ ਗੁਰਪਿਆਰ ਸਿੰਘ ਉਰਫ ਬਲਜੋਤ ਸਿੰਘ ਵਾਸੀ ਗੋਨਿਆਣਾ ਰੋਡ ਨੂੰ ਗਿ੍ਰਫਤਾਰ ਕਰ ਲਿਆ। ਇਸ ਤੋਂ ਇਲਾਵਾ ਇਸ ਵਾਰਦਾਤ ਵਿੱਚ ਇੱਕ ਨਾਬਾਲਗ ਵੀ ਸ਼ਾਮਲ ਹੈ। ਹਿਮਾਂਸ਼ੂ ਸੇਖੋਂ ਅਤੇ ਉਸ ਦਾ ਨਾਬਾਲਗ ਸਾਥੀ ਮੁਦਈ ਦੇ ਘਰ ਦੇ ਫੋਨ ਨੰਬਰਾਂ ਬਾਰੇ ਅਤੇ ਉਸ ਦੇ ਆਉਣ-ਜਾਣ ਬਾਰੇ ਸਾਰੀ ਜਾਣਕਾਰੀ ਹਰਮਨਦੀਪ ਸਿੰਘ ਨੂੰ ਦਿੰਦੇ ਸਨ, ਜਿਸ ਦਾ ਸਿੱਧਾ ਲਿੰਕ ਗੈਂਗਸਟਰ ਅਰਸ਼ ਡੱਲਾ ਨਾਲ ਜੁੜਿਆ ਹੋਇਆ ਹੈ। ਇਸੇ ਤਰ੍ਹਾਂ ਗੁਰਪਿਆਰ ਸਿੰਘ ਵੀ ਸ਼ਹਿਰ ਦੇ ਨਾਮੀ ਵਿਅਕਤੀਆਂ ਦੀ ਡਿਟੇਲ ਹਰਮਨਦੀਪ ਸਿੰਘ ਨੂੰ ਭੇਜਦਾ ਸੀ, ਜੋ ਅੱਗੇ ਇਹ ਡੀਟੇਲ ਅਰਸ਼ ਡੱਲਾ ਨੂੰ ਭੇਜ ਕੇ ਸੰਬੰਧਤ ਵਿਅਕਤੀਆਂ ਨੂੰ ਡਰਾ ਕੇ ਉਹਨਾਂ ਪਾਸੋਂ ਫਿਰੌਤੀ ਦੀ ਮੰਗ ਕਰਦੇ ਸਨ। ਹਰਮਨਦੀਪ ਸਿੰਘ ਪਾਸੋਂ ਇੱਕ ਮੋਬਾਇਲ ਫੋਨ, ਜਿਸ ਨਾਲ ਉਹ ਅਰਸ਼ ਡੱਲਾ ਨਾਲ ਗੱਲ ਕਰਦਾ ਸੀ, .32 ਬੋਰ ਪਿਸਟਲ (ਦੇਸੀ) ਸਮੇਤ 04 ਜ਼ਿੰਦਾ ਰੌਂਦ ਬਰਾਮਦ ਕੀਤੇ ਗਏ ਹਨ।

LEAVE A REPLY

Please enter your comment!
Please enter your name here