ਨਵੀਂ ਦਿੱਲੀ : ਰਾਸ਼ਟਰਪਤੀ ਭਵਨ ਨੂੰ ਬੰਬ ਨਾਲ ਉਡਾਉਣ ਦਾ ਫੋਨ ਕਰਨ ਵਾਲਾ ਰਵਿੰਦਰ ਤਿਵਾੜੀ ਪੁਲਸ ਨੇ ਨੱਪ ਲਿਆ ਹੈ।
ਸੋਮਵਾਰ ਰਾਤ ਪੀ ਸੀ ਆਰ ਨੂੰ ਫੋਨ ਆਇਆ ਸੀ ਕਿ ਰਾਸ਼ਟਰਪਤੀ ਭਵਨ ’ਚ ਬੰਬ ਰੱਖਿਆ ਗਿਆ ਹੈ। ਪੁਲਸ ਨੇ ਸਆਦਤਪੁਰ ਤੋਂ ਉਸਨੂੰ ਫੜ ਲਿਆ। ਪੁੱਛਗਿੱਛ ਦੌਰਾਨ ਉਸ ਨੇ ਦੱਸਿਆ ਕਿ ਉਹ ਮਜ਼ਦੂਰੀ ਕਰਦਾ ਹੈ ਅਤੇ ਉਸ ਨੇ ਸ਼ਰਾਬ ਦੇ ਨਸ਼ੇ ’ਚ ਫੋਨ ਕੀਤਾ ਸੀ।




